ਕੀ ਨੱਕ ਵਿੱਚ ਨਿੰਬੂ ਦੇ ਰਸ ਦੀਆਂ ੨ ਬੂੰਦਾਂ ਪਾਉਣ ਨਾਲ ਕੋਰੋਨਾ ਖਤਮ ਹੋ ਜਾਂਦਾ ਹੈ? ਖ਼ਬਰਾਂ ਪੜ੍ਹੋ

few drops of lemon

ਵਾਇਰਸ ਦੀ ਲਾਗ ਨੂੰ ਰੋਕਣ ਲਈ ਨਵੇਂ ਨੁਸਖ਼ੇ ਅਜ਼ਮਾ ਰਹੇ ਹਨ ਅਤੇ ਕਈ ਤਰ੍ਹਾਂ ਦੇ ਨੁਸਖ਼ੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਪਰ ਕੋਈ ਵੀ ਨੁਸਖ਼ਾ ਅਪਣਾਉਣ ਤੋਂ ਪਹਿਲਾਂ ਉਸ ਦੇ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ , ਤੁਹਾਡੀ ਸਿਹਤ ਲਈ ਬਿਹਤਰ ਹੋਵੇਗਾ। ਕਿਉਂਕਿ ਕੁਝ ਚੀਜ਼ਾਂ ਤੁਹਾਡੀ ਸਿਹਤ ‘ਤੇ ਅਸਰ ਕਰ ਸਕਦੀਆਂ ਹਨ ਜਾਂ ਉਹ ਘਾਤਕ ਸਾਬਤ ਹੋ ਸਕਦੀਆਂ ਹਨ।

ਦਾਅਵਾ ਕੀਤਾ ਗਿਆ ਹੈ ਕਿ ਨਿੰਬੂ ਦਾ ਰਸ ਨੱਕ ਵਿੱਚ ਪਾਉਣ ਨਾਲ ਕੋਰੋਨਾ ਵਾਇਰਸ ਦੀ ਲਾਗ ਤੁਰੰਤ ਖ਼ਤਮ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਅਜਿਹੇ ਸਮੇਂ ਵਾਇਰਲ ਹੋ ਰਹੀ ਹੈ ,ਜਦੋਂ ਦੇਸ਼ ‘ਚ ਕੋਰੋਨਾ ਦੇ ਰਿਕਾਰਡ ਕੇਸ ਅਤੇ ਮੌਤਾਂ ਰਹੋ ਰਹੀਆਂ ਹਨ।

ਨਿੰਬੂ ਦਾ ਰਸ ਨੱਕ ਵਿੱਚ ਪਾਉਣ ਨਾਲ ਕੋਰੋਨਾ ਦਾ ਤੁਰੰਤ ਖਾਤਮਾ ਹੋ ਜਾਵੇਗਾ। ਇਕ ਵਾਇਰਲ ਵੀਡੀਓ ਵਿਚ ਇਕ ਤਿਲਕਧਾਰੀ ਸਾਧੂ ਬਾਬਾ ਦਾਅਵਾ ਕਰ ਰਿਹਾ ਹੈ ਕਿ’ ਇਕ ਨਿੰਬੂ ਲਓ ਅਤੇ ਇਸ ਦੇ ਰਸ ਦੀਆਂ ਦੋ-ਤਿੰਨ ਤੁਪਕੇ ਆਪਣੀ ਨੱਕ ਵਿਚ ਪਾਓ। ਇਸ ਨੂੰ ਲਗਾਉਣ ਦੇ ਸਿਰਫ 5 ਸਕਿੰਟਾਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਨੱਕ, ਕੰਨ, ਗਲਾ ਅਤੇ ਦਿਲ ਦੇ ਸਾਰੇ ਹਿੱਸੇ ਸ਼ੁੱਧ ਹੋ ਜਾਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ