Corona Health Alert: WHO ਦੀ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ, ਸਵਾਈਨ ਫਲੂ ਤੋਂ 10 ਗੁਣਾ ਜਿਆਦਾ ਘਾਤਕ ਹੈ Coronavirus

covid-19-10-times-more-deadly-than-swine-flu

Corona Health Alert: ਵਿਸ਼ਵ ਸਿਹਤ ਸੰਗਠਨ (WHO) ਨੇ Coronavirus ਮਹਾਮਾਰੀ ਨੂੰ ਸਵਾਈਨ ਫਲੂ ਤੋਂ 10 ਗੁਣਾ ਘਾਤਕ ਦੱਸਦੇ ਹੋਏ ਸਰਕਾਰਾਂ ਨੂੰ Lockdown ਜਾਂ ਹੋਰ ਪਾਬੰਦੀਆਂ ਅਚਾਨਕ ਨਾ ਹਟਾਉਣ ਦੀ ਸਲਾਹ ਦਿੱਤੀ ਹੈ। ਟੇਡਰੋਸ ਨੇ ਮੈਂਬਰ ਦੇਸ਼ਾਂ ਨੂੰ Lockdown ਅਤੇ ਹੋਰ ਪਾਬੰਦੀਆਂ ਨੂੰ ਬੇਹੱਦ ਪੂਰੀ ਸਾਵਧਾਨੀ ਨਾਲ ਹੌਲੀ-ਹੌਲੀ ਹਟਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਵਿਚ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ 3-4 ਦਿਨ ਵਿਚ ਦੁੱਗਣੀ ਹੋ ਰਹੀ ਹੈ।

ਇਸ ਦੇ ਮਾਮਲੇ ਜਿੰਨੇ ਤੇਜ਼ੀ ਨਾਲ ਵਧਦੇ ਹਨ, ਉਸ ਤੋਂ ਬਹੁਤ ਹੀ ਘੱਟ ਗਤੀ ਨਾਲ ਘੱਟਦੇ ਹਨ। ਇਸ ਲਈ ਜੇਕਰ ਜ਼ਰੂਰੀ ਸਿਹਤ ਸਰੋਤ ਉਪਲੱਬਧ ਹੋਣ ਤਾਂ ਹੀ ਪਾਬੰਦੀ ਹਟਾਣੀ ਚਾਹੀਦੀ ਹੈ। ਹਰ ਸਰਕਾਰ ਨੂੰ ਆਪਣੇ ਦੇਸ਼ ਦੀ ਸਥਿਤੀ ਦੇਖਦੇ ਹੋਏ ਫੈਸਲਾ ਕਰਨਾ ਚਾਹੀਦਾ ਹੈ। ਮੁਖੀ ਨੇ ਸਰਕਾਰਾਂ ਨੂੰ ਦਿਹਾੜੀ ਮਜ਼ਦੂਰਾਂ ਅਤੇ ਬੇਹੱਦ ਗਰੀਬ ਲੋਕਾਂ ਦੇ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਸਲਾਹ ਦਿੱਤੀ ਹੈ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ