ਕੋਰੋਨਾ ਸਰਵਾਈਵਰਜ਼ ਦੀ ਪ੍ਰਤੀਰੋਧਤਾ ਸਾਲਾਂ ਤੱਕ ਮਜ਼ਬੂਤ ਰਹਿੰਦੀ ਹੈ, ਖੋਜ ਨੇ ਖੁਲਾਸਾ ਕੀਤਾ

 Corona Survivors' Immunity Remains Stronger For Years

 ਕੋਵਿਡ ਨਾਲ ਸੰਕਰਮਿਤ ਲੋਕਾਂ ‘ਚ ਐਂਟੀਬਾਡੀਜ਼ ਤੇ ਇਮਿਊਨਿਟੀ 6 ਮਹੀਨਿਆਂ ਤੋਂ ਇੱਕ ਸਾਲ ਲਈ ਸਥਿਰ ਰਹਿੰਦੀਆਂ ਹਨ ਤੇ ਟੀਕੇ ਲਾਉਣ ਵੇਲੇ ਉਨ੍ਹਾਂ ਨੂੰ ਹੋਰ ਵੀ ਚੰਗੀ ਸੁਰੱਖਿਆ ਮਿਲਦੀ ਹੈ।

ਦਰਅਸਲ ਖੋਜਕਰਤਾਵਾਂ ਨੇ 63 ਲੋਕਾਂ ਦੀ ਜਾਂਚ ਕੀਤੀ, ਜਿਨ੍ਹਾਂ ‘ਚ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਠੀਕ ਹੋਏ ਲੋਕ ਜਿਨ੍ਹਾਂ ਨੂੰ 1.3 ਮਹੀਨੇ, 6 ਮਹੀਨੇ ਤੇ 12 ਮਹੀਨੇ ਹੋ ਚੁੱਕੇ ਹਨ, ਸ਼ਾਮਲ ਰਹੇ ਤੇ ਇਨ੍ਹਾਂ ਨੇ ਫਾਈਜ਼ਰ-ਬਾਇਓਨਟੈਕ ਜਾਂ ਮਾਡਰਨ ਟੀਕਾ ਲਵਾਇਆ ਸੀ। ਰਿਸਰਚ ‘ਚ ਦੱਸਿਆ ਗਿਆ ਹੈ ਕਿ ਮਹਾਂਮਾਰੀ ਦੇ ਭਵਿੱਖ ਬਾਰੇ ਮਹੱਤਵਪੂਰਣ ਸੁਰਾਗ ਮਿਲੇ ਹਨ। ਇਸ ਗੱਲ ਦਾ ਜਵਾਬ ਵੀ ਮਿਲਿਆ ਹੈ ਕਿ ਕੋਵਿਡ ਨਾਲ ਸੰਕਰਮਿਤ ਵਿਅਕਤੀ ਦੀ ਇਮਿਊਨਿਟੀ ਕਿੰਨੀ ਦੇਰ ਤਕ ਮਜ਼ਬੂਤ ਰਹੇਗੀ।

ਹਾਂਮਾਰੀ ਵਿਗਿਆਨੀ ਮਨੋਜ ਜੈਨ ਨੇ ਕਿਹਾ ਕਿ ਖੋਜ ਦੌਰਾਨ 12 ਮਹੀਨਿਆਂ ਤਕ ਵੈਰੀਏਂਟ ਵਿਰੁੱਧ ਰੱਖਿਆਤਮਕ ਪ੍ਰਤੀਕਿਰਿਆ ਉਤਸ਼ਾਹਜਨਕ ਸੀ। ਇਹ ਵੀ ਕਿਹਾ ਕਿ ਟੀਕਾ ਲਵਾਉਣ ਤੋਂ ਬਾਅਦ ਇਮਿਊਨਿਟੀ ਹੋਰ ਵੱਧ ਗਈ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ