ਜਨਤਾ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ

harpal cheema vs captain amrinder singh

ਪੰਜਾਬ ਵਿਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਿਆਸਤਦਾਨਾਂ ਵਿੱਚ ਬਹਿਸ ਛਿੜਦੀ ਰਹਿੰਦੀ ਹੈ। ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਨਾਲ ਕੀਤੇ ਹੋਏ ਵਾਅਦਿਆਂ ਤੋਂ ਭੱਜ ਰਹੇ ਨੇ। ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੁੱਦਿਆਂ ਦਾ ਹੱਲ ਤਾਂ ਦੂਰ ਉਸ ਬਾਰੇ ਗੱਲ ਕਰਨ ਲਈ ਵੀ ਪੰਜਾਬ ਸਰਕਾਰ ਤਿਆਰ ਨਹੀਂ ਹੈ।

ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਧਾਨ ਸਭਾ ਦਾ ਇਜਲਾਸ਼ ਇਸਦੀ ਵੱਡੀ ਮਿਸਾਲ ਹੈ ਕਿਉਂਕਿ ਸੂਬੇ ਨਾਲ ਸੰਬੰਧਿਤ ਮੁੱਦਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਇਸ ਬਾਰੇ ਚਰਚਾ ਕਰਨ ਲਈ 20 ਦਿਨ ਦਾ ਇਜਲਾਸ਼ ਵੀ ਘੱਟ ਹੈ। ਉਹਨਾਂ ਨੇ ਦੱਸਿਆ ਕਿ ਆਪ ਨੇ ਸਪੀਕਰ ਕੇ.ਪੀ. ਸਿੰਘ ਤੋਂ ਇਜਲਾਸ਼ ਨੂੰ ਵਧਾਉਣ ਦੇ ਲਈ ਮੰਗ ਵੀ ਕੀਤੀ ਸੀ।

ਇਹ ਵੀ ਪੜ੍ਹੋ: ‘ਜੈ ਸ੍ਰੀ ਰਾਮ’ ਨਾ ਬੋਲਣ ‘ਤੇ ਤਿੰਨ ਮੁਸਲਿਮ ਨੌਜਵਾਨਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਹਰਪਾਲ ਸਿੰਘ ਚੀਮਾ ਨੇ ਫ਼ਤਹਿਵੀਰ ਅਤੇ ਸੰਤ ਬਾਬਾ ਲਾਭ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਸੰਸਦ ਵਿੱਚ ਸਵਾਗਤ ਕੀਤਾ। ਉੱਥੇ ਬੇਰੋਜ਼ਗਾਰੀ ਕਾਰਨ ਆਤਮ ਹੱਤਿਆ ਕਰਨ ਵਾਲੇ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਨਾ ਦੇ ਕੇ ਬੇਰੋਜ਼ਗਾਰਾਂ ਅਤੇ ਅਪੰਗਾ ਦਾ ਅਪਮਾਨ ਵੀ ਕੀਤਾ ਹੈ।