ਪੰਜਾਬੀ ਮਾਡਲਿੰਗ ਸੋਨੀਆ ਮਾਨ ਦੀ ਬਾਲੀਵੁੱਡ ਵਿੱਚ ਐਂਟਰੀ

Sonia Mann

ਪੰਜਾਬੀ ਗੀਤਾਂ ਵਿੱਚ ਮਾਡਲਿੰਗ ਨਾਲ ਆਪਣੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੋਨੀਆ ਮਾਨ ਹੁਣ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ। ਉਹਨਾਂ ਦੀ ਪਹਿਲੀ ਬਾਲੀਵੁੱਡ ਫਿਲਮ “ਹੈਪੀ ਹਾਰਡੀ ਐਂਡ ਹੀਰ ” ਦਾ ਪਹਿਲਾ ਲੁੱਕ ਸਾਹਮਣੇ ਆ ਚੁੱਕਾ ਹੈ। “ਹੈਪੀ ਹਾਰਡੀ ਐਂਡ ਹੀਰ ” ਫਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਐਕਟਰ ਹਿਮੇਸ਼ ਰੇਸ਼ਮੀਆ ਵੀ ਨਜ਼ਰ ਆਉਣਗੇ।

ਦੱਸ ਦੇਈਏ “ਹੈਪੀ ਹਾਰਡੀ ਐਂਡ ਹੀਰ ” ਇੱਕ ਲਵ ਸਟੋਰੀ ਹੈ। ਇਹ ਫਿਲਮ ਇਸ ਸਾਲ ਸਤੰਬਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਦੀਪਸ਼ਿਖਾ ਦੇਸ਼ਮੁਖ ਅਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਨੂੰ ਰਾਕਾ ਨੇ ਡਾਇਰੈਕਟ ਅਤੇ ਕੋਰਿਓਗ੍ਰਾਫ ਕੀਤਾ ਹੈ। ਉਂਝ ਦੇਖਿਆ ਜਾਵੇ ਤਾਂ ਸੋਨੀਆ ਮਾਨ ਨੇ ਪੰਜਾਬੀ ਗੀਤਾਂ ਵਿੱਚ ਤਾਂ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤੇ ਹਨ, ਪਰ ਹੁਣ ਦੇਖਣਾ ਇਹ ਹੈ ਕਿ ਬਾਲੀਵੁੱਡ ਵਿੱਚ ਸੋਨੀਆ ਮਾਨ ਦਾ ਕਿੰਨਾ ਕੁ ਜਾਦੂ ਚਲਦਾ ਹੈ।

ਇਹ ਵੀ ਪੜ੍ਹੋ: 4 ਸਾਲਾਂ ਦੀ ਬੱਚੀ ਨਾਲ ਜ਼ਬਰ-ਜ਼ਨਾਹ: ਅੰਮ੍ਰਿਤਸਰ

“ਹੈਪੀ ਹਾਰਡੀ ਐਂਡ ਹੀਰ ” ਫਿਲਮ ਵਿੱਚ ਐਕਟਰ ਹਿਮੇਸ਼ ਰੇਸ਼ਮੀਆ ਪਹਿਲੀ ਵਾਰ ਦੂਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪੰਜਾਬੀਆਂ ਦੇ ਦਿਲਾਂ ਨੂੰ ਜਿੱਤਣ ਵਾਲੀ ਸੋਨੀਆ ਮਾਨ ਇਸ ਫਿਲਮ ਵਿੱਚ ਹੀਰ ਰੰਧਾਵਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।