ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਰਚਿਆ ਇਤਿਹਾਸ

guru-randhawa-live-show-rajasthan

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ ਹਨ। ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੇਸ਼ ਭਰ ਦੇ ਵਿੱਚ ਯੂ ਟਿਊਬ ਤੇ ਸਭ ਤੋਂ ਵੱਧ ਵਿਊਜ਼ ਵਾਲੇ ਗੀਤਾਂ ਦੇ ਵਿੱਚ ਗੁਰੂ ਰੰਧਾਵਾ ਦੇ ਗੀਤ ਸ਼ਾਮਿਲ ਹੋ ਚੁੱਕੇ ਹਨ। ਗੁਰੂ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਉਸਦੇ ਲਾਈਵ ਸ਼ੋਅ ਦੇ ਵਿੱਚ ਇੰਨੇ ਦਰਸ਼ਕ ਇਕੱਠੇ ਹੋਏ ਹਨ।

ਗੁਰੂ ਰੰਧਾਵਾ ਦਾ ਕਹਿਣਾ ਹੈ ਕਿ 1.25 ਲੱਖ ਤੋਂ ਵੱਧ ਲੋਕ ਮੇਰੀ ਲਾਈਵ ਪਰਫਾਰਮੈਂਸ ਦੇਖਣ ਲਈ ਰਾਜਸਥਾਨ ਦੇ ਕੋਟਾ ‘ਚ ਇਕੱਠੇ ਹੋਏ। ਗੁਰੂ ਰੰਧਾਵਾ ਨੇ ਕਿਹਾ ਕਿ ਇਹ ਇੱਕ ਰਿਕਾਰਡ ਬਣ ਚੁੱਕਾ ਹੈ। ਜਦੋਂ ਕੋਈ ਲਾਈਵ ਸ਼ੋਅ ਦੇਖਣ ਲਈ ਦੇਸ਼ ਭਰ ਦੇ ਵਿੱਚ ਇੰਨ੍ਹੀ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਇਕੱਠੇ ਹੋਏ ਹਨ। ਇਹ ਇਤਿਹਾਸ ਬਣ ਚੁੱਕਿਆ ਹੈ। ਹਰ ਕਿਸੇ ਦਾ ਆਉਣ ਲਈ ਬਹੁਤ ਧੰਨਵਾਦ।

ਜ਼ਰੂਰ ਪੜ੍ਹੋ: ਦਾਖਾ ਜ਼ਿਮਨੀ ਚੋਣਾਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਅੱਗੇ

ਤੁਹਾਨੂੰ ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਦੇ ਵਿੱਚ ਵੀ ਆਪਣੀ ਪਹਿਚਾਣ ਬਣਾ ਲਈ ਹੈ। ਗੁਰੂ ਰੰਧਾਵਾ ਨੇ ਦੁਨੀਆ ਭਰ ਦੇ ਵੱਡੇ ਗਾਇਕਾਂ ਦੀ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਨਾਲ ਵੀ ਗਾਣਾ ਕਰ ਚੁੱਕੇ ਹਨ ਜਿਹੜਾ ਗੋਲਬਲੀ ਹਿੱਟ ਸਾਬਿਤ ਹੋਇਆ ਹੈ। ਹੁਣ ਇਹ ਰਿਕਾਰਡ ਉਨ੍ਹਾਂ ਦੀ ਇਕ ਹੋਰ ਉਪਲਬਧੀ ਹੈ।