ਰਾਮ ਰਹੀਮ ਦੀ ਪੈਰੋਲ ਲਈ ਲਾਈ ਗਈ ਅਰਜ਼ੀ ਨਾ-ਮਨਜ਼ੂਰ

gurmeet ram rahin parole dismissed

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਲਈ ਲਾਈ ਗਈ ਅਰਜ਼ੀ ਇਸ ਵਾਰ ਫਿਰ ਨਾ-ਮਨਜ਼ੂਰ ਹੋ ਗਈ ਹੈ। ਇਸ ਪੈਰੋਲ ਨੂੰ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਰੱਦ ਕੀਤਾ ਗਿਆ ਹੈ। ਦੱਸ ਦੇਈਏ ਕੁੱਝ ਦਿਨ ਪਹਿਲਾਂ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਤੀਜੀ ਵਾਰ ਪੈਰੋਲ ਦੀ ਦਰਖ਼ਾਸਤ ਕੀਤੀ ਗਈ ਸੀ। ਗੁਰਮੀਤ ਰਾਮ ਰਹੀਮ ਦੀ ਪੈਰੋਲ ਲਈ ਉਸਦੀ ਪਤਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਅਰਜ਼ੀ ਲੈ ਕੇ ਪਹੁੰਚੀ।

ਤੁਹਾਨੂੰ ਦੱਸ ਦੇਈਏ ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਕੁੱਝ ਅਲੱਗ ਹੀ ਲਿਖਿਆ ਹੋਇਆ ਸੀ। ਉਸ ਵਿੱਚ ਲਿਖਿਆ ਹੋਇਆ ਸੀ ਕਿ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਬੀਮਾਰ ਹੈ। ਉਹ ਆਪਣੇ ਪੁੱਤਰ ਦੀ ਦੇਖ ਰੇਖ ਵਿਛ ਆਪਣਾ ਇਲਾਜ਼ ਕਰਵਾਉਣਾ ਚਾਹੁੰਦੀ ਹੈ। ਇਸ ਪੈਰੋਲ ਦੀ ਅਰਜ਼ੀ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ ਪੰਜ ਦੀਨਾ ਦੇ ਅੰਦਰ ਫੈਸਲਾ ਲੈਣ ਨੂੰ ਕਿਹਾ।

ਇਹ ਵੀ ਪੜ੍ਹੋ: ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਮਨਜ਼ੂਰ, ਵਿਧਾਇਕੀ ਖੁੱਸੀ

ਇਸ ਵਾਰ ਜੇਲ ਪ੍ਰਸ਼ਾਸਨ ਨੇ ਹੀ ਇਸ ਪੈਰੋਲ ਤੇ ਫੈਸਲਾ ਲਿਆ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ਹ ਦੇ ਸੁਪਰਡੈਂਟ ਨੂੰ ਇਹ ਕੰਮ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਦੱਸ ਦੇਈਏ ਇਸ ਤੋਂ ਪਹਿਲਾ ਵੀ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਦੋ ਵਾਰ ਅਦਾਲਤ ਪਹੁੰਚ ਚੁੱਕੀ ਹੈ, ਪਰ ਦੋਵੇਂ ਵਾਰ ਹਾਈਕੋਰਟ ਨੇ ਡੇਰਾ ਮੁਖੀ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।