ਗੁਰਦਾਸ ਮਾਨ ਦੀ ਹਿਮਾਇਤ ਤੋਂ ਬਾਅਦ ਕੇ.ਐੱਸ. ਮੱਖਣ ਨੇ ਲਾਈਵ ਤਿਆਗੇ ਆਪਣੇ ਕਕਾਰ

gurdas-maan-and-ksmakhan

ਮਾਂ ਬੋਲੀ ਨੂੰ ਲੈ ਕੇ ਗੁਰਦਾਸ ਮਾਨ ਦੀ ਹਿਮਾਇਤ ਕਰਨ ਵਾਲੇ ਕੇ.ਐੱਸ. ਮੱਖਣ ਅੱਜ ਕੱਲ੍ਹ ਸੁਰਖੀਆਂ ਵਿੱਚ ਆ ਗਏ ਹਨ। ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ.ਐੱਸ. ਮੱਖਣ ਨੂੰ ਵੀ ਲੋਕਾਂ ਨੇ ਨਿਸ਼ਾਨੇ ਤੇ ਲੈ ਲਿਆ ਹੈ ਜਿਸ ਕਰਕੇ ਉਹ ਬਹੁਤ ਦੁਖੀ ਹਨ। ਉਹਨਾਂ ਨੇ ਗੁਰਦਾਸ ਮਾਨ ਦੀ ਹਿਮਾਇਤ ਹੋ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਆਪਣੇ ਕਕਾਰ ਤਿਆਗ ਦਿੱਤੇ ਅਤੇ ਸਿੱਖੀ ਸਰੂਪ ਛੱਡ ਦਿੱਤਾ। ਜਿਸ ਨੂੰ ਲੈ ਕੇ ਕੇ.ਐੱਸ. ਮੱਖਣ ਪੂਰੀ ਤਰਾਂ ਵਿਵਾਦਾਂ ਵਿੱਚ ਘਿਰ ਗਏ ਹਨ।

ਕੇ.ਐੱਸ. ਮੱਖਣ ਨੇ ਆਪਣੇ ਸਾਰੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ ਭੇਂਟ ਕੀਤੇ। ਕੇ.ਐੱਸ. ਮੱਖਣ ਦਾ ਕਹਿਣਾ ਹੈ ਕਿ ਜੇਕਰ ਮੈਂ ਸਿੱਖੀ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਤਾਂ ਉਸ ਦੇ ਨੁਕਸਾਨ ਕਰਨ ਦਾ ਵੀ ਮੈਨੂੰ ਕੋਈ ਹੱਕ ਨਹੀਂ। ਇਸ ਤੋਂ ਬਾਅਦ ਜਦੋਂ ਕੇ.ਐੱਸ. ਮੱਖਣ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਕੇ.ਐੱਸ. ਮੱਖਣ ਕਾਫੀ ਭਾਵੁਕ ਹੋ ਗਏ। ਉਹਨਾਂ ਨੇ ਕਿਹਾ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਹੋਰ ਬਹਿਸ ਨਹੀਂ ਕਰਨੀ ਚਾਹੁੰਦਾ।

ਜ਼ਰੂਰ ਪੜ੍ਹੋ: ਕੇਂਦਰ ਸਰਕਾਰ ਵੱਲੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਤੇ ਉੱਘਾ ਸਵਾਗਤ: ਗਿਆਨੀ ਹਰਪ੍ਰੀਤ ਸਿੰਘ

ਤੁਹਾਨੂੰ ਦੱਸ ਦੇਈਏ ਕਿ ਕੇ.ਐੱਸ. ਮੱਖਣ ਨੇ ਲਾਈਵ ਹੋ ਕੇ ਕਿਹਾ ਸੀ ਕਿ ਸਾਰੇ ਸਿੱਖ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਦੇ ਇਸ ਵਿਵਾਦ ਨੂੰ ਸਿੱਖੀ ਦੇ ਨਾਲ ਨਾ ਜੋੜਿਆ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਕੌਮ ਆਪਸ ਵਿੱਚ ਮਿਲਜੁਲ ਕੇ ਰਹੇ। ਕੇ.ਐੱਸ. ਮੱਖਣ ਨੇ ਕਿਹਾ ਕਿ ਜੇਕਰ ਮੈਂ ਇਸ ਮੁੱਦੇ ਨੂੰ ਲੈ ਕੇ ਕੁੱਝ ਵੀ ਬੋਲਦਾ ਹਾਂ ਤਾ ਸਿੱਧਾ ਮੇਰੀ ਸਿੱਖੀ ਤੇ ਸਵਾਲ ਖੜੇ ਹੋ ਜਾਂਦੇ ਹਨ। ਅਵਤਾਰ ਸਿੰਘ, ਰਣਵੀਰ ਸਾਹਬ ਵਰਗੇ ਪ੍ਰਚਾਰਕ ਗੰਭੀਰ ਹੋਣ ਦੇ ਬਾਵਜੂਦ ਵੀ ਇੰਨੇ ਹਲਕੇ ਸ਼ਬਦ ਇਸਤੇਮਾਲ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ।