ਗ੍ਰੇਟਾ ਥਨਬਰਗ ਜਲਵਾਯੂ ਐਕਸ਼ਨ ਸਮਿਟ ਦੌਰਾਨ ਕਿਹਾ-”ਤੁਸੀਂ ਸਾਡੇ ਸੁਪਨਿਆਂ ਨੂੰ ਖੋਹ ਲਿਆ”

 greta-thunberg

ਨਿਊਯਾਰਕ ਵਿੱਚ ਹੋਏ ਜਲਵਾਯੂ ਐਕਸ਼ਨ ਸਮਿਟ ਦੌਰਾਨ ਗ੍ਰੇਟਾ ਥਨਬਰਗ ਨੇ ਦੁਨੀਆਭਰ ਦੇ ਸਾਰੇ ਨੇਤਾਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਗ੍ਰੇਟਾ ਥਨਬਰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ. ਐੱਨ. ‘ਚ ਸਪੀਚ ਤੋਂ ਪਹਿਲਾਂ ਹੀ ਆਪਣੇ ਭਾਸ਼ਣ ਨਾਲ ਸਾਰੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਗ੍ਰੇਟਾ ਥਨਬਰਗ ਨੇ ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਨ ਦਾ ਜਿੰਮੇਦਾਰ ਸਾਰੇ ਨੇਤਾਵਾਂ ਨੂੰ ਕਿਹਾ।

greta-thunberg

ਗ੍ਰੇਟਾ ਥਨਬਰਗ ਨੇ ਭਾਸ਼ਣ ਦਿੰਦੇ ਹੋਏ ਵਰਲਡ ਲੀਡਰਜ਼ ਨੂੰ ਕਿਹਾ ਕਿ ”ਤੁਸੀਂ ਸਾਰਿਆਂ ਨੇ ਸਾਡੇ ਬਚਪਨ, ਸਾਡੇ ਸੁਪਨਿਆਂ ਨੂੰ ਖੋਹ ਲਿਆ। ਤੁਹਾਡੀ ਇੰਨੀ ਹਿੰਮਤ ਕਿਵੇਂ ਹੋਈ?” ਭਾਸ਼ਣ ਦਿੰਦੇ ਸਮੇਂ ਬੱਚੀ ਇੰਨੀ ਜਿਆਦਾ ਭਾਵੁਕ ਸੀ ਅਤੇ ਉਸ ਦੇ ਸ਼ਬਦਾਂ ਨੇ ਸਭ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਗ੍ਰੇਟਾ ਥਨਬਰਗ ਨੇ ਕਿਹਾ ਕਿ ਮੇਰੀ ਉਮਰ ਸਕੂਲ ਜਾਣ ਦੀ ਹੈ ਪਰ ਮੈਂ ਇੱਥੇ ਖੜ੍ਹੀ ਹੋ ਕੇ ਜਲਵਾਯੂ ਪਰਿਵਰਤਨ ‘ਤੇ ਭਾਸ਼ਣ ਦੇ ਰਹੀ ਹਾਂ।

ਜ਼ਰੂਰ ਪੜ੍ਹੋ: ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 100 ਫ਼ੀਸਦੀ ਪੂਰਾ ਚੁੱਕੈ: ਪਾਕਿਸਤਾਨ

ਸਵੀਡਨ ਦੀ 16 ਸਾਲ ਦੀ ਵਾਤਾਵਰਣ ਐਕਟਿਵਿਸਟ ਗ੍ਰੇਟਾ ਥਨਬਰਗ ਨੇ ਜਦੋਂ ਆਪਣਾ ਭਾਸ਼ਣ ਬੋਲਣਾ ਸ਼ੁਰੂ ਕੀਤਾ ਤਾਂ ਉੱਥੇ ਬੈਠੇ ਨੇਤਾਵਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਬੱਚੀ ਆਪਣੇ ਸਵਾਲਾਂ ਨਾਲ ਸਭ ਨੂੰ ਜਵਾਬ ਨਾ ਦੇਣਯੋਗ ਕਰ ਦੇਵੇਗੀ। ਉਸ ਨੇ ਕਿਹਾ ਕਿ ਜੇਕਰ ਦੁਨੀਆ ਭਰ ਦੇ ਨੇਤਾ ਕੁੱਝ ਨਾ ਕਰ ਸਕੇ ਤਾਂ ਉਨ੍ਹਾਂ ਦੀ ਪੀੜ੍ਹੀ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ।