Google ਨੇ Teachers-Day ਤੇ ਸਾਰੇ Teachers ਲਈ ਬਣਾਇਆ ਇੱਕ ਖਾਸ Doodle

google-teachers-day-doodle

ਭਾਰਤ ਦੇ ਵਿੱਚ 5 ਸਤੰਬਰ ਦੇ ਦਿਨ ਨੂੰ Teachers-Day ਦੇ ਰੂਪ ‘ਚ ਮਨਾਇਆ ਜਾ ਰਿਹਾ ਹੈ। Teachers-Day ਦੇ ਮੌਕੇ Google ਨੇ Teachers ਨੂੰ ਇੱਕ ਤੋਹਫ਼ਾ ਦਿੱਤਾ ਹੈ। ਜੀ ਹਾਂ Google ਨੇ Teachers-Day ਤੇ ਸਾਰੇ Teachers ਲਈ ਇੱਕ ਖਾਸ Doodle ਬਣਾਇਆ ਹੈ। ਇਸ Doodle ਵਿੱਚ ਓਕਟੋਪਸ ਅਧਿਆਪਕ ਦੀ ਭੂਮਿਕਾ ਨਿਭਾਉਂਦਾ ਹੋਇਆ ਦਿਖਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਹਰ ਸਾਲ 5 ਸਤੰਬਰ ਦੇ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।

ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ, ਬਿਹਤਰੀਨ ਅਧਿਆਪਕ, ਸਕਾਲਰ ਅਤੇ ਰਾਜਨੇਤਾ ਸਨ। ਰਾਧਾਕ੍ਰਿਸ਼ਨਨ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ ਸੀ। ਤਹਾਨੂੰ ਦੱਸ ਦੇਈਏ ਕਿ ਜਦੋਂ ਰਾਧਾਕ੍ਰਿਸ਼ਨਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁਝ ਖ਼ਾਸ ਵਿਦਿਆਰਥੀਆਂ ਨੇ ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਮਨਾਉਣਾ ਚਾਹਿਆ। ਪਰ ਰਾਧਾਕ੍ਰਿਸ਼ਨਨ ਨੇ ਜਵਾਬ ਦਿੱਤਾ,”ਮੇਰਾ ਜਨਮ ਦਿਨ ਮਨਾਉਣ ਦੀ ਬਜਾਏ ਜੇਕਰ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਵੇ ਤਾਂ ਇਹ ਮੇਰੇ ਲਈ ਮਾਣ ਦੀ ਗੱਲ ਹੋਵੇਗੀ।”

ਜ਼ਰੂਰ ਪੜ੍ਹੋ: Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਉਂਝ ਦੇਖਿਆ ਜਾਵੇ ਤਾਂ Google ਹਮੇਸ਼ਾ ਖ਼ਾਸ ਮੌਕਿਆਂ ਤੇ ਹੀ Doodle ਬਣਾਉਂਦਾ ਹੈ। Teachers-Day ਤੇ ਬਣਾਏ ਗਏ ਇਸ Doodle ਇੱਕ Teacher ਦੇ ਕੰਮ ਕਰਨ ਦੇ ਤਰੀਕੇ ਨੂੰ ਦਿਖਾਇਆ ਗਿਆ ਹੈ। Doodle ਦੇ ਵਿੱਚ ਇਕ ਓਕਟੋਪਸ ਸਮੁੰਦਰ ਦੇ ਅੰਦਰ ਨੰਨ੍ਹੀਆਂ ਮੱਛੀਆਂ ਨੂੰ ਪੜ੍ਹਾਉਂਦੇ ਹੋਏ ਦਿੱਸ ਰਿਹਾ ਹੈ। Google ਨੇ Doodle ਵਿੱਚ ਇਸ ਕਰਕੇ ਓਕਟੋਪਸ ਦੀ ਵਰਤੋਂ ਕੀਤੀ ਹੈ ਕਿਉਂਕਿ ਟੀਚਰਜ਼ ਇਕੱਠੇ ਬਹੁਤ ਸਾਰੇ ਕੰਮ ਕਰਦੇ ਅਤੇ ਕਈ ਭੂਮਿਕਾਵਾਂ ਨਿਭਾਉਂਦੇ ਹਨ।