ਮੋਰਿੰਡਾ ਦੇ ਵਿੱਚ 8 ਸਾਲਾਂ ਦੀ ਬੱਚੀ ਨੂੰ ਬਣਾਇਆ ਜ਼ਬਰ-ਜਨਾਹ ਦਾ ਸ਼ਿਕਾਰ

girl-rape-in-morinda

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਲਾਤਕਾਰ ਦਾ ਇੱਕ ਹੋਰ ਮਾਮਲਾ ਮੋਰਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੇ ਵਲੋਂ 8 ਸਾਲਾਂ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੋਰਿੰਡਾ ਦੇ ਇਕ ਪਿੰਡ ‘ਚ ਰਹਿਣ ਵਾਲਾ ਪਰਿਵਾਰ ਕਿਸੇ ਵਿਆਹ ਸਮਾਗਮ ‘ਚ ਗਿਆ ਸੀ। ਇਸ ਸਮਾਗਮ ਦੇ ਵਿੱਚੋਂ ਅਚਾਨਕ ਹੀ 8 ਸਾਲਾ ਬੱਚੀ ਗਾਇਬ ਹੋ ਗਈ। ਉਕਤ ਪਰਿਵਾਰ ਵੱਲੋਂ ਲੜਕੀ ਦੀ ਭਾਲ ਕੀਤੀ ਗਈ ਤਾਂ ਪਰਿਵਾਰ ਨੇ ਬੱਚੀ ਨੂੰ ਨੇੜੇ ਸਥਿਤ ਇਕ ਗਲੀ ‘ਚ ਪਾਇਆ।

ਜ਼ਰੂਰ ਪੜ੍ਹੋ: ਫਰਾਂਸ ਵਿੱਚ ਵਾਪਰੇ ਬੱਸ ਹਾਦਸੇ ਦੇ ਵਿੱਚ 33 ਲੋਕ ਜ਼ਖਮੀ

ਇਸ ਬੱਚੀ ਦੇ ਨਾਲ ਜ਼ਬਰ ਜਨਾਹ ਕਰਨ ਵਾਲਾ ਵਿਅਕਤੀ ਗੁਆਂਢ ‘ਚ ਰਹਿੰਦਾ ਸੀ। ਜਿਸ ਤੋਂ ਬਾਅਦ ਮੌਕਾ ਦੇਖ ਕੇ ਮੁਲਜ਼ਮ ਫਰਾਰ ਹੋ ਗਿਆ। 8 ਸਾਲਾਂ ਜ਼ਖਮੀ ਬੱਚੀ ਨੂੰ ਪਰਿਵਾਰ ਦੇ ਵੱਲੋਂ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਪਰਿਵਾਰ ਨੇ ਮੋਰਿੰਡਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।