ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿੱਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ 6 ਗੰਭੀਰ ਰੂਪ ਵਿੱਚ ਜ਼ਖਮੀ

Fresno-shooting

ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿੱਚ ਦੇਰ ਰਾਤ ਕੁੱਝ ਅਣਪਛਾਤੇ ਸ਼ੱਕੀ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਸਥਾਨਕ ਪੁਲਿਸ ਨੇ ਇਹ ਘਟਨਾ ਬਾਰੇ ਜਾਣਕਾਰੀ ਦਿੱਤੀ। ਫ੍ਰੇਸਨੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਸੀਜਰ ਐਵੀਨਿਊ ਨੇੜੇ ਈਸਟ ਲਾਮੋਨਾ ਐਵੀਨਿਊ ਦੇ 5300 ਬਲਾਕ ‘ਤੇ ਇਕ ਘਰ ਦੇ ਪਿਛਲੇ ਹਿੱਸੇ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ।

ਜ਼ਰੂਰ ਪੜ੍ਹੋ: ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ‘ਕੰਬੀਨੇਸ਼ਨ’ ਗੀਤ ਹੋਇਆ ਰਿਲੀਜ਼

ਫ੍ਰੇਸਨੋ ਪੁਲਿਸ ਲੈਫਟੀਨੈਂਟ ਬਿਲ ਡੂਲੇ ਦਾ ਕਹਿਣਾ ਹੈ ਕਿ ਇਹ ਇੱਕ ਵੱਡੇ ਹਾਦਸੇ ਵਾਲੀ ਘਟਨਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਉਨ੍ਹਾਂ ਨੇ ਕਈ ਲੋਕ ਮ੍ਰਿਤਕ ਪਾਏ। ਡੂਲੇ ਨੇ ਕਿਹਾ ਕਿ ਅਣਪਛਾਤੇ ਸ਼ੱਕੀ ਗੋਲੀਬਾਰੀ ਕਰਨ ਬਾਅਦ ਮੌਕੇ ਤੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਥੇ ਪਾਰਟੀ ਕਰ ਰਹੇ ਲੋਕ ਫੁੱਟਬਾਲ ਮੈਚ ਦੇਖ ਰਹੇ ਸਨ। ਐਤਵਾਰ ਨੂੰ ਫ੍ਰੇਸਨੋ ਵਿਚ ਇਹ ਗੋਲੀਬਾਰੀ ਦੀ ਦੂਜੀ ਘਟਨਾ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।