ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿੱਚ ਚਾਰ ਭਾਰਤੀ ਨੌਜਵਾਨਾਂ ਦੀ ਮੌਤ

four-punjabi-youths-died-in-italy

ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਤੋਂ ਆਈ ਖ਼ਬਰ ਨੇ ਪੂਰੇ ਭਾਰਤੀ ਭਾਈਚਾਰੇ ਨੂੰ ਪੂਰਾ ਝੰਜੋੜ ਕੇ ਰੱਖ ਦਿੱਤਾ ਹੈ। ਇਹਨਾਂ ਚਾਰੇ ਭਰਾਵਾਂ ਵਲੋਂ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿੱਚ ਡੇਅਰੀ ਫਾਰਮ ਦਾ ਕਾਮ ਸ਼ੁਰੂ ਕੀਤਾ ਹੋਇਆ ਸੀ। ਮਿਲੀ ਜਾਣਕਰੀ ਅਨੁਸਾਰ ਹਨ ਚਾਰੇ ਭਰਾਵਾਂ ਦੀ ਮੌਤ ਇੱਕ ਰਸਾਇਣਕ ਟੈਂਕਰ ਦੀ ਸਫਾਈ ਕਰਨ ਸਮੇ ਹੋਈ ਦੱਸਿਆ ਜਾ ਰਿਹਾ ਹੈ। ਪਰ ਹਾਲੇ ਤੱਕ ਇਸ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੁੱਝ ਵੀ ਨਹੀਂ ਪਤਾ ਲੱਗ ਸਕਿਆ। ਪੁਲਿਸ ਵੱਲੋਂ ਅੱਗੇ ਹੋਣ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

four-punjabi-youths-died-in-italy

ਜਾਣਕਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਚਾਰੇ ਭਰਾ ਆਪਣੇ ਡੇਅਰੀ ਫਾਰਮ ਵਿੱਚ ਕੰਮ ਕਰ ਰਹੇ ਸਨ। ਇਹਨਾਂ ਵਿੱਚੋਂ ਤਰਸੇਮ ਸਿੰਘ ਨਾਂ ਦਾ ਨੌਜਵਾਨ ਇਕੱਲਾ ਸੀਵਰੇਜ਼ ਟੈਂਕ ਦੀ ਸਫਾਈ ਕਰ ਰਿਹਾ ਸੀ। ਉਸ ਸੀਵਰੇਜ਼ ਟੈਂਕ ਵਿੱਚ ਕਿਸੇ ਰਸਾਇਣਕ ਪਦਾਰਥ ਦਾ ਹੋਣਾ ਦੱਸਿਆ ਜਾ ਰਿਹਾ ਹੈ। ਟੈਂਕ ਦੇ ਸਫਾਈ ਕਰਦੇ ਕਰਦੇ ਤਰਸੇਮ ਸਿੰਘ ਡਿਗ ਗਿਆ ਅਤੇ ਬਾਕੀ 3 ਭਾਰਤੀ ਨੌਜਵਾਨ ਉਸ ਨੂੰ ਬਚਾਉਣ ਦੇ ਲਈ ਆਪ ਮੌਤ ਦੇ ਮੂੰਹ ਵਿੱਚ ਚਲੇ ਗਏ।

four-punjabi-youths-died-in-italy

ਮਿਲੀ ਜਾਣਕਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਾਲੇ ਤੱਕ ਦੋ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਾਕੀ ਦੋ ਭਾਰਤੀ ਨੌਜਵਾਨ ਹਾਲੇ ਤਕ ਸੀਵਰੇਜ਼ ਟੈਂਕ ਵਿੱਚ ਹੀ ਲਾਪਤਾ ਦੱਸੇ ਜਾ ਰਹੇ ਹਨ। ਇਸ ਡੇਅਰੀ ਫਾਰਮ ਏ ਮਾਲਕ ਤਰਸੇਮ ਸਿੰਘ ਅਤੇ ਉਸਦਾ ਭਰਾ ਪ੍ਰੇਮ ਸਿੰਘ ਪਿਛਲੇ 20 ਸਾਲਾਂ ਤੋਂ ਇਟਲੀ ਵਿੱਚ ਹੀ ਰਹਿ ਰਹੇ ਹਨ। ਇਸ ਹਾਦਸੇ ਦੀ ਜਾਣਕਰੀ ਉਹਨਾਂ ਦੀ ਮਾਂ ਨੇ ਦਿੱਤੀ ਜੋ ਕਿ ਫਾਰਮ ਵਿੱਚ ਉਹਨਾਂ ਦਾ ਖਾਣਾ ਦੇਣ ਆਈ ਸੀ ਅਤੇ ਉਹਨਾਂ ਇਹ ਮੰਦਭਾਗਾ ਹਾਦਸਾ ਦੇਖਿਆ।

ਜਰੂਰ ਪੜ੍ਹੋ: ਰਾਨੂੰ ਮੰਡਲ ਨੂੰ ਲਤਾ ਮੰਗੇਸ਼ਕਰ ਵੱਲੋਂ ਦਿੱਤੀ ਚਿਤਾਵਨੀ ਤੇ ਹਿਮੇਸ਼ ਰੇਸ਼ਮੀਆ ਦਾ ਜੁਆਬ

ਉਹਨਾਂ ਦਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ ਕੀਤੀ ਪਰ ਮੈਂ ਅਸਫਲ ਰਹੀ। ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਇਸ ਘਟਨਾ ਨਾਲ ਇਟਲੀ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।