ਮਹਿਬੂਬਾ ਮੁਫਤੀ ਨੇ ਅੱਤਵਾਦੀ ਨੋਜਵਾਨਾਂ ਨੂੰ ‘ਧਰਤੀ ਦੇ ਪੁੱਤ’ ਕਹਿ ਕੀਤਾ ਸਮਰੱਥਨ

mehbooba mufti

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਅਤ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋਣ ਵਾਲੇ ਸਥਾਨਿਕ ਨੋਜਵਾਨਾਂ ਦਾ ਸਮਰੱਥਨ ਕੀਤਾ ਹੈ। ਉਨ੍ਹਾਂ ਨੇ ਅੱਤਵਾਦੀਆਂ ਨੂੰ ‘ਧਰਤੀ ਦਾ ਪੁੱਤ’ ਕਿਹਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕੀਤੀ ਹੈ।

ਪੀਡੀਪੀ ਪ੍ਰਮੁੱਖ ਮਹਿਬੂਬਾ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ‘ਚ ‘ਬੰਦੂਕ ਸਭੀਅੱਤਾ’ ਖ਼ਤਮ ਕਰਨ ਲਈ ਕੇਂਦਰ ਨੂੰ ਅੱਤਵਾਦੀਆਂ ਨਾਲ ਗੱਲ ਕਰਨੀ ਚਾਹਿਦੀ ਹੈ। ਅਨੰਤਨਾਗ ‘ਚ ਪਾਰਟੀ ਵੱਲੋਂ ਕੀਤੇ ਗਏ ਇੱਕ ਸਮਾਗਮ ‘ਚ ਉਨ੍ਹਾਂ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ, “ਇਸ ਸਮੇਂ ਪਾਕਿਸਤਾਨ ਅਤੇ ਅਲਗਾਵਾਦੀਆ ਦੇ ਨਾਲ ਗੱਲਬਾਤ ਹੋਣੀ ਚਾਹਿਦੀ ਹੈ। ਕਿਉਂਕਿ ਉਨ੍ਹਾਂ ਕੋਲ ਇਸ ਸਮੇਂ ਬੰਦੂਕਾਂ ਹਨ ਅਤੇ ਸਿਰਫ ਉਹੀ ਹਨ, ਜੋ ਇਸ ਬੰਦੂਕਾਂ ਦੀ ਸਭਿਅੱਤਾ ਨੂੰ ਖ਼ਤਮ ਕਰ ਸਕਦੇ ਹਨ”।

ਮਹਿਬੂਬਾ ਨੇ ਕਿਹਾ, “ਮੇਰਾ ਮਨਣਾ ਹੈ ਕਿ ਕਿਤੇ ਨਾ ਕਿਤੇ ਹੁਰੀਅੱਤ ਕਾਨਫ੍ਰੰਸ ਦੇ ਨਾਲ ਹੀ ਅੱਤਵਾਦੀਆਂ ਨਾਲ ਵੀ ਗੱਲ ਕਰਨੀ ਚਾਹਿਦੀ ਹੈ”। ਜਦਕਿ ਉਨ੍ਹਾਂ ਬਾਅਦ ‘ਚ ਕਿਹਾ ਕਿ ਇਹ ਬਹੁਤ ਜਲਦੀ ਹੋਵੇਗਾ”। ਉਸ ਨੇ ਕਿਹਾ ਕਿ ਸਥਾਨਿਕ ਨਾਗਰਿਕਾਂ ਨੂੰ ਅੱਤਵਾਦ ਦੇ ਰਸਤੇ ‘ਤੇ ਜਾਣ ਤੋਂ ਰੋਕਿਆ ਜਾਣਾ ਚਾਹਿਦਾ ਹੈ।

Source:AbpSanjha