ਸਰਦੀਆਂ ਦੀ ਪਹਿਲੀ ਧੁੰਦ ਨੇ ਪੰਜਾਬ ਵਿੱਚ ਦਿੱਤੀ ਦਸਤਕ

fog-in-tarntaran

ਸਰਦੀਆਂ ਦੀ ਪਹਿਲੀ ਧੁੰਦ ਨੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ। ਸੰਘਣੀ ਧੁੰਦ ਪੈਣ ਦੇ ਕਾਰਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਠੰਡ ਵੱਧ ਗਈ ਹੈ। ਜਿਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਸਵੇਰ ਦੇ ਸਮੇਂ ਧੁੰਦ ਇਨ੍ਹੀ ਗਹਿਰੀ ਪਈ ਹੋਈ ਸੀ ਕਿ ਸੜਕ ’ਤੇ ਆਉਣ ਜਾਣ ਵਾਲੇ ਲੋਕ ਦਿਖਾਈ ਨਹੀਂ ਸੀ ਦੇ ਰਹੇ। ਧੁੰਦ ਪੈਣ ਨਾਲ ਜਿਥੇ ਵਾਹਨ ਚਲਾਉਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਇਹ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਈ।

ਜ਼ਰੂਰ ਪੜ੍ਹੋ: ਸਿਆਚਿਨ ਗਲੇਸ਼ੀਅਰ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਕਾਰਨ ਕੁਝ ਦਿਖਾਈ ਨਾ ਦੇਣ ’ਤੇ ਘਰ ਤੋਂ ਬਾਹਰ ਨਿਕਲ ਰਹੇ ਲੋਕਾਂ ਨੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਰੱਖੀਆਂ ਹੋਈਆਂ ਸਨ। ਤਰਨਤਾਰਨ ਦੇ ਵਿੱਚ ਜਿੰਨ੍ਹੇ ਵੀ ਚੌਂਕ ਹਨ, ਉਨ੍ਹਾਂ ਸਾਰਿਆਂ ’ਤੇ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤੁਹਾਨੂੰ ਦੱਸ ਦੇਈਏ ਕਿ ਇਹ ਲਾਇਟਾਂ ਸਿਰਫ ਲੱਗੀਆਂ ਹੋਈਆਂ ਹਨ ਜਗ ਨਹੀਂ ਰਹੀਆਂ। ਸੜਕਾਂ ’ਤੇ ਲੱਗੀਆਂ ਸਾਰੀਆਂ ਲਾਇਟਾਂ ਖਰਾਬ ਹਨ। ਤਰਨਤਾਰਨ ਦੇਨਗਰ ਨਿਗਮ ਪ੍ਰਸ਼ਾਸਨ ਨੇ ਇਸ ਸਮੱਸਿਆਂ ਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਨ੍ਹਾਂ ਨੂੰ ਜਗਾਉਣਾ ਵੀ ਚਾਹੀਦਾ ਹੈ। ਦੂਜੇ ਪਾਸੇ ਪਹਾੜਾਂ ‘ਚ ਬਰਫ ਪੈਣ ਨਾਲ ਮੈਦਾਨਾਂ ‘ਚ ਠੰਡ ਵੱਧ ਗਈ ਹੈ।