ਬਠਿੰਡਾ ਵਿੱਚ ਮੀਂਹ ਨੇ ਮਚਾਈ ਇੱਕ ਵਾਰ ਫਿਰ ਤਬਾਹੀ

Rain In BathindaRain In Bathinda

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਪਹਿਲਾ ਹੋਈ ਬਾਰਿਸ਼ ਨੇ ਸੜਕਾਂ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਦਿੱਤਾ ਸੀ। ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਹੋਏ ਅਤੇ ਕਈ ਲੋਕਾਂ ਨੇ ਤਾਂ ਸਰਕਾਰ ਦੀ ਅਣਗਹਿਲੀ ਬਾਰੇ ਵੀ ਕਾਫੀ ਗੱਲਾਂ ਕੀਤੀਆਂ।

Rain In Bathinda

ਅਜੇ ਬਠਿੰਡਾ ਦੇ ਲੋਕਾਂ ਨੂੰ ਪਹਿਲਾਂ ਵਾਲੀ ਮੁਸੀਬਤ ਨਾਲੋਂ ਥੋੜੀ ਰਾਹਤ ਮਿਲੀ ਹੀ ਸੀ ਕਿ ਤਾਜ਼ਾ ਪਈ ਬਾਰਿਸ਼ ਨੇ ਲੋਕਾਂ ਨੂੰ ਫਿਰ ਪ੍ਰੇਸ਼ਾਨ ਕਰ ਦਿੱਤਾ। ਇਸ ਬਾਰਿਸ਼ ਨੇ ਹੁਣ ਦੇ ਹਾਲਾਤਾਂ ਦਾ ਮਾਹੌਲ ਨੂੰ ਪਹਿਲਾਂ ਵਰਗੇ ਹਾਲਾਤਾਂ ਵਾਂਗ ਹੀ ਕਰ ਦਿੱਤਾ ਹੈ। ਲੋਕਾਂ ਦੇ ਘਰਾਂ ਵਿੱਚ ਕਾਫ਼ੀ ਪਾਣੀ ਜਮਾਂ ਹੋ ਗਿਆ ਹੈ।

ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਏ.ਐੱਸ.ਆਈ. ਨੇ ਕੀਤੀ ਆਤਮ ਹੱਤਿਆ

Rain In Bathinda

ਇਸ ਬਾਰਿਸ਼ ਨੇ ਲੋਕਾਂ ਦੇ ਅੱਗੇ ਹੋਰ ਵੀ ਭਾਰੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ। ਇਸ ਮੀਂਹ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਇਸ ਤਰਾਂ ਦੇ ਹਾਲਾਤ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਦਰਸਾ ਰਹੇ ਹਨ।