ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ ਵਿੱਚ ਹੋਇਆ ਧਮਾਕਾ, 65 ਲੋਕਾਂ ਦੀ ਮੌਤ 30 ਜ਼ਖਮੀ

fire-karachi-express-in-pakistan

ਪਾਕਿਸਤਾਨ ਦੀ ‘ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ’ ਵਿੱਚ ਅੱਜ ਸਵੇਰੇ ਧਮਾਕਾ ਹੋਣ ਦੇ ਨਾਲ 65 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਟਰੇਨ ਵਿੱਚ ਅੱਗ ਲੱਗਣ ਦੇ ਨਾਲ ਮਿਰਤਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਰੇਲਵੇ ਯਾਤਰੀਆਂ ਮੁਤਾਬਕ ਖਾਣਾ ਪਕਾ ਰਹੇ ਸਨ।

ਜ਼ਰੂਰ ਪੜ੍ਹੋ: ਮੋਹਾਲੀ ਦੇ ਵਿੱਚ 10 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਗੈਸ ਸਿਲੰਡਰ ਵਿੱਚ ਧਮਾਕਾ ਹੋਣ ਦੇ ਨਾਲ ਟਰੇਨ ਦੇ 3 ਡੱਬੇ ਅੱਗ ਦੀ ਭੇਂਟ ਚੜ ਗਏ ਅਤੇ ਉਹਨਾਂ ਦੇ ਵਿੱਚ ਸਵਾਰ ਯਾਤਰੀਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਪਾਕਿਸਤਾਨੀ ਮੀਡੀਆ ਮੁਤਾਬਕ ਟਰੇਨ ਵੀਰਵਾਰ ਸਵੇਰੇ ਰਹੀਮ ਯਾਰ ਖਾਨ ਰੇਲਵੇ ਸਟੇਸ਼ਨ ਦੇ ਨੇੜੇ ਲਿਆਕਤਪੁਰ ਕੋਲ ਪੁੱਜੀ ਹੀ ਸੀ ਕਿ ਇਸ ‘ਚ ਧਮਾਕਾ ਹੋਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਅਤੇ ਅਧਿਕਾਰੀਆਂ ਨੂੰ ਚੰਗੇ ਇਲਾਜ ਦੇ ਹੁਕਮ ਦਿੱਤੇ। ਉਨ੍ਹਾਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ।

fire-karachi-express-in-pakistan

ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਦੇ ਵੱਲੋਂ ਰਾਹਤ ਆਪਰੇਸ਼ਨ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਸ ਅਤੇ ਰਾਹਤ ਬਚਾਅ ਕਰਮਚਾਰੀਆਂ ਨੇ ਟਰੇਨ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਗੰਭੀਰ ਰੂਪ ਨਾਲ ਝੁਲਸੇ ਯਾਤਰੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ। ਫਿਲਹਾਲ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।