Bathinda Fire News: ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਫੌਜੀ ਚੌਂਕ ਵਿੱਚ ਸਥਿਤ ਸਿੰਡੀਕੇਟ ਬੈਂਕ ਵਿੱਚ ਲੱਗੀ ਅੱਗ

fire-in-syndicate-bank-in-bathinda
Bathinda Fire News: ਸ਼ੁੱਕਰਵਾਰ ਚੜ੍ਹਦੀ ਸਵੇਰ ਬਠਿੰਡਾ ਦੇ ਫੌਜੀ ਚੌਕ ‘ਚ ਸਿੰਡੀਕੇਟ ਬੈਂਕ ਦੀ ਬ੍ਰਾਂਚ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਮੈਨੇਜਰ ਨੇ ਦੱਸਿਆ ਅੱਜ ਸਵੇਰੇ ਕਰੀਬ 5.30 ਬੈਂਕ ‘ਚ ਅੱਗ ਲੱਗ ਗਈ ਹੈ, ਜਿਸ ਕਾਰਨ ਕਈ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ਕਾਰਨ ਕੰਪਿਊਟਰ ਅਤੇ ਕੁਝ ਜ਼ਰੂਰੀ ਸਾਮਾਨ ਸੜ ਕੇ ਸੁਆਹ ਗਿਆ।

fire-in-syndicate-bank-in-bathinda

ਉਥੇ ਹੀ ਮੌਕੇ ‘ਤੇ ਪੁੱਜੇ ਫਾਇਰ ਬ੍ਰਿਗੇਡ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਫੌਜੀ ਚੌਕ ‘ਚ ਸਥਿਤ ਬੈਂਕ ‘ਚ ਅੱਗ ਲੱਗ ਗਈ। ਇਸੇ ਸੂਚਨਾ ਦੇ ਆਧਾਰ ‘ਤੇ ਅਸੀਂ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾ ਲਿਆ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ