ਬਠਿੰਡਾ ਦੇ ਵਿੱਚ SBI ਬੈਂਕ ਨੂੰ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

fire-in-sbi-bank-in-bathinda

ਬਠਿੰਡਾ ਦੇ ਵਿੱਚ ਅਮਰੀਕ ਸਿੰਘ ਰੋਡ ਤੇ ਸਥਿਤ ਐੱਸ. ਬੀ. ਆਈ. ਬੈਂਕ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਐੱਸ. ਬੀ. ਆਈ. ਬੈਂਕ ਦੇ ਵਿੱਚ ਅੱਗ ਲੱਗਣ ਦੇ ਨਾਲ ਬੈਂਕ ਦੇ ਵਿੱਚ ਪਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਜਦੋ ਇਸ ਬਾਰੇ ਬੈਂਕ ਦੇ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਦੇ ਨਾਲ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਜ਼ਰੂਰ ਪੜ੍ਹੋ: ਜਲੰਧਰ ਵਿੱਚ ਸਮੋਗ ਦਾ ਕਹਿਰ ਜਾਰੀ, ਪ੍ਰਦੂਸ਼ਣ ਦਾ ਪੱਧਰ 462 ਤੋਂ ਪਾਰ

ਪਰ ਬੈਂਕ ਦੇ ਵਿੱਚ ਅੱਗ ਲੱਗਣ ਦੇ ਨਾਲ ਬੈਂਕ ਦੇ ਵਿੱਚ ਪਿਆ ਸਾਰੇ ਕੰਪਿਊਟਰ ਅਤੇ ਕੁਝ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਮਿਲੀ ਜਨਕੈ ਦੇ ਅਨੁਸਾਰ ਇਹ ਅੱਗ ਬੈਂਕ ਦੀ ਉਸ ਮੰਜ਼ਿਲ ਤੇ ਲੱਗੀ ਹੈ ਜਿੱਥੇ ਬੈਂਕ ਦਾ ਰੀਜਨਲ ਰਿਕਾਰਡ ਹੁੰਦਾ ਹੈ। ਫਾਇਰ ਬ੍ਰਿਗੇਡ ਦੇ ਮੌਕੇ ‘ਤੇ ਪਹੁੰਚਣ ਦੇ ਨਾਲ ਬੈਂਕ ਦਾ ਕਾਫੀ ਬਚਾਅ ਹੋਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਬੈਂਕ ਦੀ ਇਮਾਰਤ ‘ਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਹੈ।