ਹੁਸ਼ਿਆਰਪੁਰ ਦੇ ਇੱਕ ਫੋਟੋ ਸਟੂਡੀਓ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਦਾ ਸਮਾਂ ਸੜ ਕੇ ਸੁਆਹ

fire-in-photo-studio
ਬੀਤੀ ਰਾਤ ਪੰਜਾਬ ਦੇ ਦੁਆਬਾ ਇਲਾਕੇ ਦੇ ਵਿੱਚ ਇੱਕ ਫੋਟੋ ਸਟੂਡੀਓ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਜਾਜਾ ਚੌਕ ਟਾਂਡਾ ਬਾਈਪਾਸ ਦੇ ਨੇੜੇ ਸਥਿਤ ਫੋਟੋ ਸਟੂਡੀਓ ਦੇ ਦੁਕਾਨ ਵਿੱਚ ਵਾਪਰੀ। ਜਿਸ ਵਿੱਚ ਲੱਖਾਂ ਦਾ ਸਮਾਂ ਸੜ ਕੇ ਸੁਆਹ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਇਸ ਫੋਟੋ ਸਟੂਡੀਓ ਦਾ ਸੰਚਾਲਕ ਅਵਤਾਰ ਸਿੰਘ ਵਾਸੀ ਬਾਬਕ ਦਾ ਰਹਿਣ ਵਾਲਾ ਸੀ। ਉਸਦਾ ਕਹਿਣਾ ਹੈ ਕਿ ਸਟੂਡੀਓ ਦੇ ਅੰਦਰ ਕੰਪਿਊਟਰ, ਪ੍ਰਿੰਟਰ, ਫਿਟਿੰਗ, ਡਰੋਂਨ, ਛੋਟੇ ਵੱਡੇ ਚਾਰ ਕੈਮਰੇ ਆਦਿ ਸਮਾਂ ਪਿਆ ਸੀ। ਜੋ ਕਿ ਹੁਣ ਅੱਗ ਲੱਗਣ ਦੇ ਨਾਲ ਸੜ ਕੇ ਸੁਆਹ ਹੋ ਗਿਆ ਹੈ। ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਸਟੂਡੀਓ ਸੰਚਾਲਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਡਾਟਾ ਨਸ਼ਟ ਹੋਣ ਕਾਰਨ ਉਸਦਾ ਹੋਰ ਵੀ ਵੱਡਾ ਨੁਕਸਾਨ ਅਤੇ ਪ੍ਰੇਸ਼ਾਨੀ ਹੋਈ ਹੈ।

ਜ਼ਰੂਰ ਪੜ੍ਹੋ: ਪਟਿਆਲਾ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੂਡੀਓ ਸੰਚਾਲਕ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬਾਬਕ ਨੇ ਦੱਸਿਆ ਅੱਗ ਕਾਰਨ ਉਸਦੇ ਛੋਟੇ ਵੱਡੇ ਚਾਰ ਕੈਮਰੇ, ਡਰੋਂਨ, , ਏ.ਸੀ., ਪ੍ਰਿੰਟਰ, ਹੋਰ ਸਾਰਾ ਸਮਾਨ ਅਤੇ ਫਿਟਿੰਗ ਸੜਕੇ ਸੁਆਹ ਹੋ ਗਈ ਹੈ। ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਡਾਟਾ ਨਸ਼ਟ ਹੋਣ ਕਾਰਨ ਉਸਦਾ ਹੋਰ ਵੀ ਵੱਡਾ ਨੁਕਸਾਨ ਅਤੇ ਪ੍ਰੇਸ਼ਾਨੀ ਹੋਈ ਹੈ।