Hoshiarpur News: ਮੁਕੇਰੀਆਂ ਦੀ ਨੈਸ਼ਨਲ ਇੰਸ਼ੋਰੈਂਸ ਬੈਂਕ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

fire-in-national-bank-in-mukeriyan

Hoshiarpur News: ਬੁੱਧਵਾਰ ਤੜਕੇ ਸਵੇਰੇ ਸਾਢੇ ਚਾਰ ਵਜੇ ਸਿਵਲ ਹਸਪਤਾਲ ਦੇ ਸਾਹਮਣੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਉਪਰਲੇ ਹਿੱਸੇ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੋਹਣ ਲੱਗੀਆਂ। ਇਸ ਦੀ ਸੂਚਨਾ ਮਿਲਦੇ ਹੀ ਮੁਕੇਰੀਆਂ ਪੁਲਸ ਦੇ ਐਸ. ਐਚ. ਓ. ਬਲਵਿੰਦਰ ਸਿੰਘ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਜਦੋਂ ਕਿ ਦਸੂਹਾ ਅਤੇ ਉੱਚੀ ਪੁਲਸ ਤੋਂ ਫਾਇਰ ਬ੍ਰਿਗੇਡ ਮੰਗਵਾਏ ਗਏ ਪਰ ਅੱਗ ਦੀਆਂ ਲਪਟਾਂ ਅਜੇ ਵੀ ਜਾਰੀ ਹਨ।

fire-in-national-bank-in-mukeriyan

ਇਸ ਬਾਰੇ ਬਾਜ਼ਾਰ ਦੇ ਇਕ ਦੁਕਾਨਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਇਸ ਬਾਜ਼ਾਰ ਅੰਦਰ ਬੀਮਾ ਕੰਪਨੀ ‘ਚ ਅੱਗ ਲੱਗ ਚੁੱਕੀ ਹੈ ਪਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ, ਜਦੋਂ ਕਿ ਬਾਜ਼ਾਰ ‘ਚ ਪੂਰੀ ਤਰ੍ਹਾਂ ਦਹਿਸ਼ਤ ਫੈਲੀ ਹੋਈ ਹੈ। ਅੱਗ ਲੱਗਣ ਕਰਕੇ ਬੀਮਾ ਕੰਪਨੀ ਦਾ ਰਿਕਾਰਡ ਲਗਭਗ ਸੁਆਹ ਹੋ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।