PM ਮੋਦੀ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ , ਪਹਿਲੀ ਝਲਕ ਆਈ ਸਾਹਮਣੇ

modi biopic

ਸਾਬਕਾ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ ‘ਤੇ ਵੀ ਫ਼ਿਲਮ ਬਣਨ ਜਾ ਰਹੀ ਹੈ। ਇਸ ‘ਚ ਨਰੇਂਦਰ ਮੋਦੀ ਦਾ ਕਿਰਦਾਰ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਕਰਦੇ ਨਜ਼ਰ ਆਉਣਗੇ। ਫਿਲਮ ਦੀ ਪਹਿਲ਼ੀ ਝਲਕ ਸਾਹਮਣੇ ਆ ਗਈ ਹੈ। ਇਸ ਨੂੰ ਦੇਖ ਵਿਵੇਕ ਨੂੰ ਪਛਾਣ ਪਾਉਣਾ ਮੁਸ਼ਕਲ ਹੈ। ਇਸ ਪੋਸਟਰ ‘ਚ ‘ਦੇਸ਼ ਹੀ ਮੇਰੀ ਸ਼ਕਤੀ ਹੈ’ ਲਿਖਿਆ ਹੋਇਆ ਹੈ।

ਫ਼ਿਲਮ ਦੇ ਪੋਸਟਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਇਸ ਫ਼ਿਲਮ ‘ਚ ਮੋਦੀ ਦੇ ਕਿਰਦਾਰ ਲਈ ਪਹਿਲਾਂ ਪਰੇਸ਼ ਰਾਵਲ ਨੰ ਅਪ੍ਰੋਚ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਫ਼ਿਲਮ ਨਹੀਂ ਕਰ ਪਾਏ। ਫ਼ਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਤੇ ਸੰਦੀਪ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।

POK ਤੇ ਏਅਰ ਸਟਰਾਈਕ ਮਗਰੋਂ PM ਮੋਦੀ ਨੇ ਆਪਣੇ ਆਵਾਸ ਤੇ ਬੁਲਾਈ CCS ਮੀਟਿੰਗ

ਇਹ ਫ਼ਿਲਮ ਦਾ ਪਹਿਲਾ ਪੋਸਟਰ ਹੈ। ਇਸ ਫ਼ਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਹੋਇਆ ਪਰ ਖ਼ਬਰਾਂ ਨੇ ਕਿ ਪੋਸਟਰ ਨੂੰ ਦੇਸ਼ ਦੇ ਵੱਖ-ਵੱਖ 23 ਮੋਦੀ ਫੈਨਸ ਨੇ ਰਿਲੀਜ਼ ਕੀਤਾ ਹੈ। ਜੇਕਰ ਫ਼ਿਲਮ ਦੇ ਡਾਇਰੈਕਟਰ ਓਮੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮਾਂ ‘ਸਰਬਜੀਤ’ ਤੇ ‘ਮੈਰੀ ਕੌਮ’ ਕਾਫੀ ਹਿੱਟ ਹੋਈਆਂ ਸੀ। ਦੇਖਦੇ ਹਾਂ ਫ਼ਿਲਮ ਨਾਲ ਮੋਦੀ ਨੂੰ ਕੁਝ ਫਾਇਦਾ ਹੁੰਦਾ ਹੈ ਜਾਂ ਓਮੰਗ ਕੁਝ ਵੱਖਰਾ ਕਰ ਪਾਉਣਗੇ।

ਪੀਐਮ ਮੋਦੀ ਨੂੰ ਮਿਲਣ ਗਏ ਫ਼ਿਲਮੀ ਸਿਤਾਰੇ ਵੇਖੋ ਤਸਵੀਰਾਂ

Source:AbpSanjha