ਵਿਧਯੁਤ ਜਾਮਵਾਲ ਦੀ ਇਮੋਸ਼ਨ ਤੇ ਐਕਸ਼ਨ ਨਾਲ ਭਰਪੂਰ ‘ਜੰਗਲੀ’ ਦਾ ਟ੍ਰੇਲਰ ਹੋਇਆ ਰਿਲੀਜ਼

Vidyut Jammwal Junglee

ਬਾਲੀਵੁੱਡ ‘ਚ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜਿਨ੍ਹਾਂ ‘ਚ ਜਾਨਵਰਾਂ ਤੇ ਇਨਸਾਨਾਂ ਦਾ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਇਸ ਲਿਸਟ ‘ਚ ਐਕਸ਼ਨ ਹੀਰੋ ਵਿਧਯੁਤ ਜਾਮਵਾਲ ਵੀ ‘ਜੰਗਲੀ’ ਫ਼ਿਲਮ ਨਾਲ ਸ਼ਾਮਲ ਹੋਣ ਜਾ ਰਹੇ ਹਨ।

ਜਿਵੇਂ ਕਿ ਫ਼ਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੀ ਕਹਾਣੀ ਜੰਗਲ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ ਹੀ ‘ਜੰਗਲੀ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਵਿਧਯੁਤ ਆਧੁਨਿਕ ਯੋਧਾ ਦੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਉਹ ਟ੍ਰੇਲਰ ‘ਚ ਸ਼ਿਕਾਰੀਆਂ ਤੋਂ ਆਪਣੇ ਜੰਗਲ ਦੇ ਹਾਥੀਆਂ ਦੀ ਰਾਖੀ ਕਰਦੇ ਨਜ਼ਰ ਆ ਰਹੇ ਹਨ।

ਟ੍ਰੇਲਰ ਚ’ ਔਡੀਅੰਸ ਨੂੰ ਇਮੋਸ਼ਨ ਤੇ ਐਕਸ਼ਨ ਦਾ ਕਮਾਲ ਦਾ ਸੰਗਮ ਦੇਖਣ ਨੂੰ ਮਿਲਗੇ। ਫ਼ਿਲਮ ‘ਚ ਇੱਕ ਵਾਰ ਫੇਰ ਵਿਧਯੁਤ ਦੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣਗੇ।

Source:AbpSanjha