‘ਕੁਲੀ ਨੰਬਰ-1’ ਦੇ ਰੀਮੇਕ ਵਿੱਚ ਨਜ਼ਰ ਆਏਗੀ ਵਰੁਣ ਤੇ ਸਾਰਾ ਦੀ ਜੋੜੀ

varun dhawan and sara ali khan

ਖ਼ਬਰ ਆਈ ਸੀ ਕਿ 1995 ‘ਚ ਆਈ ਗੋਵਿੰਦਾ ਤੇ ਕ੍ਰਿਸ਼ਮਾ ਦੀ ਸੁਪਰਹਿੱਟ ਫ਼ਿਲਮ ‘ਕੁਲੀ ਨੰਬਰ-1’ ਦਾ ਰੀਮੇਕ ਬਣੇਗਾ। ਇਸ ਦੇ ਨਾਲ ਹੀ ਖ਼ਬਰਾਂ ਸੀ ਕਿ ਇਸ ਫ਼ਿਲਮ ‘ਚ ਵਰੁਣ ਨਾਲ ਸਾਰਾ ਅਲੀ ਖ਼ਾਨ ਇਸ਼ਕ ਫਰਮਾਉਂਦੀ ਨਜ਼ਰ ਆਵੇਗਾ। ਹੁਣ ਇਸ ਖ਼ਬਰ ‘ਤੇ ਪੱਕੀ ਮੋਹਰ ਲੱਗ ਗਈ ਹੈ।

ਫ਼ਿਲਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡੇਵਿਡ ਧਵਨ ਦੀ ਹੋਮ ਪ੍ਰੋਡਕਸ਼ਨ ਫ਼ਿਲਮ ‘ਚ ਸਾਰਾ ਤੇ ਵਰੁਣ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਡਾਇਰੈਕਸ਼ਨ ਵੀ ਡੇਵਿਡ ਧਵਨ ਹੀ ਕਰਨਗੇ। ਇਸ ਫ਼ਿਲਮ ਲਈ ਡੇਵਿਡ ਤੇ ਵਰੁਣ ਦੋਵਾਂ ਦੀ ਪਹਿਲੀ ਪਸੰਦ ਸਾਰਾ ਅਲੀ ਖ਼ਾਨ ਹੀ ਹੈ।

ਫ਼ਿਲਮ ਦੀ ਸ਼ੂਟਿੰਗ ਇਸ ਸਾਲ ਜੁਲਾਈ ਮਹੀਨੇ ‘ਚ ਸ਼ੁਰੂ ਹੋ ਸਕਦੀ ਹੈ। ਵਰੁਣ ਇਸ ਫ਼ਿਲਮ ਤੋਂ ਇਲਾਵਾ ‘ਏਬੀਸੀਡੀ-3’, ‘ਕਲੰਕ’ ਜਿਹੀਆਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਸਾਰਾ ਨੇ ਵੀ 2018 ਦੇ ਦਸੰਬਰ ‘ਚ ਦੋ ਫ਼ਿਲਮਾਂ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ ਹੈ

Source:AbpSanjha