ਅਕਸ਼ੈ ਦੇ ਇੰਟਰਵਿਊ ‘ਚ ਮੋਦੀ ਵਲੋਂ ਹੋਈ ਟਿਪਣੀ ਦਾ ਟਵਿੰਕਲ ਨੇ ਦਿੱਤਾ ਜਵਾਬ

modi akshay twinkle

ਮੁੰਬਈ : ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਇੰਟਰਵਿਊ ਲਿਆ ਗਿਆ ਸੀ। ਇਹ ਇੰਟਰਵਿਊ ਕੋਈ ਰਾਜਨੀਤਿਕ ਇੰਟਰਵਿਊ ਨਹੀਂ ਸੀ ਸਗੋਂ ਅਕਸ਼ੈ ਨੇ ਇਸ ਇੰਟਰਵਿਊ ‘ਚ ਪ੍ਰਧਾਨ ਮੰਤਰੀ ਤੋਂ ਨਿੱਜੀ ਸਵਾਲ ਕੀਤੇ, ਜਿਨ੍ਹਾਂ ਦਾ ਨਰੇਂਦਰ ਮੋਦੀ ਨੇ ਸਹਿਜੇ ਹੀ ਜਵਾਬ ਦਿੱਤਾ।

ਇੰਟਰਵਿਊ ਦੌਰਾਨ ਜਦੋਂ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਉਹ ਸੋਸ਼ਲ ਮੀਡੀਆ ਤੇ ਕਿੰਨੇ ਐਕਟਿਵ ਹਨ ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿੱਚ ਅਕਸ਼ੈ ਤੇ ਚੁਟਕੀ ਲੈਂਦੇ ਹੋਏ ਕਿਹਾ, ” ਮੈਂ ਟਵਿੰਕਲ ਜੀ ਦੇ ਟਵੀਟ ਹਮੇਸ਼ਾ ਚੈੱਕ ਕਰਦਾ ਹਾਂ। ਉਹ ਮੇਰੇ ‘ਤੇ ਜਿੰਨਾ ਗੁੱਸਾ ਲਾਹੁੰਦੇ ਹਨ ਫਿਰ ਤਾਂ ਤੁਹਾਡੀ ਨਿੱਜੀ ਜ਼ਿੰਦਗੀ ‘ਚ ਕਾਫੀ ਸ਼ਾਂਤੀ ਹੋਵੇਗੀ।”

ਮੋਦੀ ਦੀ ਇਸ ਟਿੱਪਣੀ ਤੋਂ ਬਾਅਦ ਹੁਣ ਅਕਸ਼ੈ ਦੀ ਪਤਨੀ ਟਵਿੰਕਲ ਨੇ ਟਵੀਟ ਕਰ ਕੇ ਆਪਣਾ ਰਿਐਕਸ਼ਨ ਦਿੱਤਾ ਹੈ। ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦੀ ਹਾਂ। ਪ੍ਰਧਾਨ ਮੰਤਰੀ ਨੂੰ ਨਾ ਸਿਰਫ ਇਹ ਪਤਾ ਹੈ ਕਿ ਮੈਂ ਇਸ ਦੁਨੀਆ ‘ਚ ਰਹਿੰਦੀ ਹਾਂ ਸਗੋਂ ਉਹ ਮੇਰੇ ਕੰਮ ਨੂੰ ਪੜ੍ਹਦੇ ਵੀ ਹਨ।”

ਇਹ ਵੀ ਪੜ੍ਹੋ : ‘ਤੇਰੇ ਨਾਮ’ ਦੇ ਸੀਕੁਅਲ ਦਾ ਹੋਇਆ ਐਲਾਨ, ਨਜ਼ਰ ਆਵੇਗਾ ਸਲਮਾਨ ਦਾ ਇਹ ਅਵਤਾਰ

ਪ੍ਰਧਾਨ ਮੰਤਰੀ ਮੋਦੀ ਨੇ ਇੰਟਰਵਿਊ ‘ਚ ਬੜੇ ਸਕਾਰਾਤਮਕ ਤੇ ਮਜ਼ਾਕੀਆ ਲਹਿਜੇ ‘ਚ ਇਹ ਦੱਸਿਆ ਕਿ ਉਹ ਟਵਿੰਕਲ ਖੰਨਾ ਦੇ ਵਿਚਾਰਾਂ ਦਾ ਪੂਰਾ ਸਨਮਾਨ ਕਰਦੇ ਹਨ ਤੇ ਟਵਿੰਕਲ ਨੇ ਮੋਦੀ ਦੀ ਟਿੱਪਣੀ ਨੂੰ ਬੜੇ ਸਕਾਰਾਤਮਕ ਤੌਰ ਤੇ ਲਿਆ।