ਸੁਗੰਧਾ ਮਿਸ਼ਰਾ ਜਲੰਧਰ ਵਿੱਚ ਸੰਕੇਤ ਭੌਂਸਲੇ ਨਾਲ ਵਿਆਹ ਕਰੇਗੀ

Sugandha-mishra-to-marry-sanket-bhonsle-in-jalandhar

ਰੋਕੇ ਦੀ ਰਸਮ ਪੂਰੀ ਕਰਨ ਤੋਂ ਬਾਅਦ ਕੋਰੋਨਾ ਕਾਲ ਖ਼ਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਦੋਬਾਰਾ ਵਧਣ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਵਿਆਹ ਦੀ ਮਿਤੀ ਅੱਗੇ ਟਾਲਣ ਦੀ ਥਾਂ 26 ਅਪ੍ਰੈਲ ਹੀ ਫ਼ਾਈਨਲ ਕਰ ਦਿੱਤੀ ਸੀ।

ਵਿਆਹ ਤੋਂ ਬਾਅਦ 27 ਅਪ੍ਰੈਲ ਨੂੰ ਆਪਣੇ ਘਰ ਤੋਂ ਮਹਾਰਾਸ਼ਟਰ ਦੀ ਪ੍ਰਸਿੱਧ ਨਵਵਾਰੀ ਸਾੜ੍ਹੀ ਪਹਿਨ ਕੇ ਵਿਦਾਈ ਲੈਣਗੇ। ਡੋਲੀ ਮੌਕੇ ਇਹ ਸਾੜ੍ਹੀ ਪਹਿਨਣ ਲਈ ਸੁਗੰਧਾ ਨੇ ਮੁੰਬਈ ਤੋਂ ਇਸ ਨੂੰ ਖ਼ਾਸ ਤੌਰ ਉੱਤੇ ਤਿਆਰ ਕਰਵਾਇਆ ਹੈ।

ਲਗਪਗ ਡੇਢ ਸਾਲ ਪਹਿਲਾਂ ਤੈਅ ਕੀਤੇ ਗਏ ਇਸ ਰਿਸ਼ਤੇ ਨੂੰ ਦੋਵੇਂ ਪਰਿਵਾਰਾਂ ਦੀ ਮਰਜ਼ੀ ਨਾਲ ਕੋਰੋਨਾ ਕਾਲ ’ਚ ਅਮਲੀ ਰੂਪ ਦਿੱਤਾ ਜਾਵੇਗਾ। ਦੋਵਾਂ ਦੀ ਮੁਲਾਕਾਤ ਮੁੰਬਈ ’ਚ ਇੱਕ ਸ਼ੋਅ ਦੌਰਾਨ ਸੈੱਟ ਉੱਤੇ ਹੋਈ ਸੀ। ਉਸ ਤੋਂ ਬਾਅਦ ਦੋਵੇਂ ਇੱਕ-ਦੂਜੇ ਨੂੰ ਕਾਫ਼ੀ ਸਮੇਂ ਤੱਕ ਡੇਟ ਕਰਦੇ ਰਹੇ।

ਸੁਗੰਧਾ ਦੇ ਪਰਿਵਾਰਕ ਮੈਂਬਰਾਂ ਨਾਲ ਕੱਲ੍ਹ ਸਨਿੱਚਰਵਾਰ ਨੂੰ ਮਹਿੰਦੀ ਦੀ ਰਸਮ ਪੂਰੀ ਕੀਤੀ ਗਈ। ਇਸ ਮੌਕੇ ਸੁਗੰਧਾ ਦੀ ਮਾਂ ਸਵਿਤ ਮਿਸ਼ਰਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਅੰਕਿਤਾ ਤੇ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਰਹੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ