ਰੁਬੀਨਾ ਦਿਲੇਕ ਤੇ ਪਾਰਸ ਛਾਬੜਾ ਦਾ ਗੀਤ ‘ਗਲਤ’ ਹੋਇਆ ਰਿਲੀਜ਼

Rubina-Dilek-and-Paras-Chhabra's-song-'Galat'-released

ਬਿਗ ਬੌਸ 14 ਦੀ ਜੇਤੂ ਰੁਬੀਨਾ ਦਿਲੇਕ ਤੇ ਸੀਜ਼ਨ 13 ਦੇ ਕੰਟੈਸਟੈਂਟ ਪਾਰਸ ਛਾਬੜਾ ਦਾ ਗੀਤ ‘ਗ਼ਲਤ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕਾ ਅਸੀਸ ਕੌਰ ਨੇ ਗਾਇਆ ਹੈ। ਦੋਵਾਂ ਦੀ ਪੋਪੁਲੇਰਿਟੀ ਇਨ੍ਹੀ ਜ਼ਿਆਦਾ ਹੈ ਕਿ ਇਹ ਗੀਤ ਰਿਲੀਜ਼ ਹੁੰਦੀਆਂ ਹੀ ਨੰਬਰ 3 ‘ਤੇ ਟ੍ਰੈਂਡ ਕਰ ਰਿਹਾ ਹੈ।

ਹਾਲਾਂਕਿ ਵੀਡੀਓ ‘ਚ ਦੋਵਾਂ ਨੇ ਬਾਕਮਾਲ ਦੀ ਐਕਟਿੰਗ ਕੀਤੀ ਹੈ। ਇਸ ਤੋਂ ਪਹਿਲਾ  ਰੁਬੀਨਾ ਦਿਲੇਕ ਤੇ ਉਸ ਦੇ ਪਤੀ ਅਭਿਨਵ ਸ਼ੁਕਲਾ ਦਾ ਗੀਤ ‘ਮਰਜਾਣਿਆਂ’ ਨੂੰ ਕਾਫੀ ਪਿਆਰ ਮਿਲਿਆ ਸੀ।

ਇਹ ਪਹਿਲੀ ਵਾਰ ਹੋਇਆ ਜੱਦ ਰੁਬੀਨਾ ਤੇ ਪਾਰਸ ਨੇ ਆਪਣੇ-ਆਪਣੇ ਪਾਰਟਨਰ ਤੋਂ ਬਿਨ੍ਹਾ ਕੋਈ ਮਿਊਜ਼ਿਕ ਵੀਡੀਓ ਕੀਤਾ ਹੈ, ਅਤੇ ਜਿਸ ਨੂੰ ਉੰਨਾ ਹੀ ਸੁਣਿਆ ਗਿਆ ਜਿੰਨਾ ਕਿ ਬਾਕੀ ਗੀਤਾਂ ਨੂੰ ਵੇਖਿਆ ਗਿਆ ਸੀ।

ਬਿੱਗ ਬੌਸ ‘ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰੁਬੀਨਾ-ਅਭਿਨਵ ਇਸ ਗਾਣੇ ‘ਚ ਆਪਣਾ ਜਾਦੂ ਫੈਲਾਇਆ ਹੈ। ਦਸ ਦਈਏ ਕਿ ਅਭਿਨਵ ਸ਼ੁਕਲਾ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ।

ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਗਾਣੇ ਦੀ ਇੱਕ ਝਲਕ ਸਾਂਝੀ ਕੀਤੀ ਸੀ। ਰੁਬੀਨਾ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਨੂੰ ਵੀ ਇਸ ਦਾ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ