ਕਮੇਡੀ ਸਟਾਰ ਕਪਿਲ ਸ਼ਰਮਾ ਦੀ ਜੀਵਨੀ ਪੜ੍ਹ ਸਿੱਖਿਆ ਲੈਣਗੇ ਬੱਚੇ

Children-to-learn-from-comedy-star-Kapil-Sharma's-biography

ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ। ਉਹ ਹੁਣ ਤੀਵੀਆਂ ਤੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣ ਗਏ ਹਨ। ਜੀ ਹਾਂ ਹੁਣ ਤਕ ਤੁਸੀਂ ਕੌਮਿਕਸ ਵਿਚ ਚਾਚਾ ਚੌਧਰੀ ਅਤੇ ਹੋਰਨਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਅਤੇ ਨਾਲ ਹੀ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਅਤੇ ਦਲੇਰੀ ਭਰੇ ਕਿੱਸੇ ਪੜ੍ਹੇ ਹੋਣ ਗੇ।

ਇਹ ਖੁਸ਼ਖਬਰੀ ਖੁਦ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਕਪਿਲ ਸ਼ਰਮਾ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਨੂੰ ਉਨ੍ਹਾਂ ਦੇ ਇੱਕ ਫੈਨ ਕਲੱਬ ਨੇ ਪੋਸਟ ਕੀਤਾ ਹੈ, ਜਿਸ ਵਿੱਚ ਕਪਿਲ ਦਾ ਚੈਪਟਰ ਕਿਤਾਬ ਵਿੱਚ ਛਾਪਿਆ ਹੋਇਆ ਦਿਖਾਇਆ ਗਿਆ ਹੈ। ਕਪਿਲ ਨੇ ਅਧਿਆਇ ਦਾ ਸਿਰਲੇਖ ਸਾਂਝਾ ਕੀਤਾ ਹੈ।

ਉਹ ਇਸ ਗੱਲ ਦਾ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕਾ ਹੈ। ਕਪਿਲ ਮਾਤਾ ਦੇ ਜਗਰਾਤਿਆਂ ਵਿੱਚ ਵੀ ਗਾਣੇ ਗਾਉਂਦੇ ਸਨ। ਟੀਵੀ ‘ਤੇ ਕਾਫੀ ਜੱਦੋ ਜਹਿਦ ਤੋਂ ਬਾਅਦ, ਉਸਨੇ ਆਪਣਾ ਨਾਮ ਕਮਾਇਆ ਅਤੇ ਉਸਦਾ ਕੈਰੀਅਰ ਸਟੈਂਡ ਅਪ ਕਾਮੇਡੀ ਤੋਂ ਸ਼ੁਰੂ ਹੋਇਆ ਤੇ ਅੱਜ ਉਹ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ।

ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਸਦੇ ਸ਼ੋਅ ‘ਤੇ ਜਾਂਦੀਆਂ ਹਨ ਅਤੇ ਆਪਣੀ ਫਿਲਮ ਦਾ ਪ੍ਰਚਾਰ ਕਰਦੇ ਹਨ। ਕਪਿਲ ਸ਼ਰਮਾ ਦਾ ਮਸ਼ਹੂਰ ਟੀਵੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਇਸ ਸਾਲ ਫਰਵਰੀ ਤੋਂ ਬੰਦ ਹੋਇਆ ਸੀ। ਸ਼ੋਅ ਦੇ ਬੰਦ ਹੋਣ ਤੋਂ ਬਾਅਦ ਦਰਸ਼ਕ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਉਮੀਦ ਹੈ ਕਿ ਜਲਦ ਹੀ ਸ਼ੋਅ ਮੁੜ ਤੋਂ ਆਨ ਏਅਰ ਹੋਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ