ਪਹਿਲੀ ਫਰਵਰੀ ਤੋਂ TRAI ਦੇ DTH ਨਿਯਮ ਤਹਿਤ ਹੋਣਗੇ ਇਹ ਬਦਲਾਅ

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਯਾਨੀ ਕਿ ਟ੍ਰਾਈ ਨੇ ਡੀਟੀਐਚ ਟੀਵੀ ਲਈ ਕੁਝ ਨਵੇਂ ਨਿਯਮ ਲਿਆਂਦੇ ਹਨ, ਜੋ ਪਹਿਲੀ ਫਰਵਰੀ 2019 ਤੋਂ ਲਾਗੂ ਕੀਤੇ ਜਾਣਗੇ। ਨਵੇਂ ਨਿਯਮਦਾਂ ਦੇ ਕਾਰਨ ਹੀ ਹੁਣ ਯੂਜ਼ਰਜ਼ ਘੱਟ ਕੀਮਤ ‘ਤੇ ਟੀਵੀ ਦੇਖ ਸਕਦੇ ਹਨ। ਪਹਿਲਾਂ ਤੁਹਾਨੂੰ ਕੇਬਲ ਆਪ੍ਰੇਟਰ ਜਾਂ ਡਿਸ਼ ਕੰਪਨੀ ਵੱਲੋਂ ਦਿੱਤੇ ਜਾਂਦੇ ਪੈਕ ਮਿਲਦੇ ਸਨ, ਜਿਸ ਵਿੱਚ ਕਈ ਚੈਨਲ ਹੁੰਦੇ ਸਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਆਓ ਜਾਣੋ ਹੁਣ ਕੀ-ਕੀ ਬਦਲਾਅ ਹੋਣਗੇ-

  • ਹੁਣ ਹਰ ਵਿਅਕਤੀ ਆਪਣੀ ਪਸੰਦ ਦੇ ਹਿਸਾਬ ਨਾਲ ਹਰ ਚੈਨਲ ਚੁਣ ਸਕਦਾ ਹੈ। ਯਾਨੀ ਕਿ ਜਿੰਨੇ ਚੈਨਲ ਦੇਖਣੇ ਹਨ ਹੁਣ ਓਨੇ ਹੀ ਪੈਸੇ ਖਰਚਣੇ ਪੈਣਗੇ।
  • ਹਰ ਬ੍ਰੌਡਕਾਸਟਰ ਨੂੰ ਚੈਨਲਾਂ ਦੀ ਨਵੀਂ ਸੂਚੀ ਦੇਣੀ ਪਵੇਗੀ, ਜਿਸ ਵਿੱਚ ਉਸ ਵੱਲੋਂ ਦਿੱਤੇ ਜਾਣ ਵਾਲੇ ਚੈਨਲਾਂ ਨੂੰ ਉਸ ਦੀ ਮਹੀਨਾਵਾਰ ਕੀਮਤ ਦੇ ਹਿਸਾਬ ਨਾਲ ਦਰਸਾਇਆ ਜਾਵੇਗਾ।
  • ਡੀਟੀਐਚ ਸੇਵਾਦਾਤਾ ਜੇਕਰ ਪੈਕਸ ਦੇਵੇਗਾ ਤਾਂ ਉਨ੍ਹਾਂ ਦੀ ਬਾਕਾਇਦਾ ਕੀਮਤ ਦੱਸੇਗਾ, ਜੋ ਪਹਿਲਾਂ ਦੇ ਮੁਕਾਬਲੇ ਘੱਟ ਕੀਮਤ ਵਾਲੇ ਹੋਣੇ ਚਾਹੀਦੇ ਹਨ।
  • ਹਰ ਗਾਹਕ ਨੂੰ 130 ਰੁਪਏ ਵਿੱਚ 100 ਚੈਨਲ ਦੇਖਣ ਨੂੰ ਮਿਲਣਗੇ ਅਤੇ ਇਸ ਤੋਂ ਵੱਧ ਚੈਨਲ ਦੇਖਣ ਲਈ 25 ਰੁਪਏ ਦੀ ਵਾਧੂ ਫੀਸ ਨਾਲ ਉਸ ਪਸੰਦੀਦਾ ਚੈਨਲ ਦੀ ਮਹੀਨਾਵਾਰ ਕੀਮਤ ਵੀ ਅਦਾ ਕਰਨੀ ਹੋਵੇਗੀ।
  • ਟ੍ਰਾਈ ਨੇ ਹਰ ਬ੍ਰੌਡਕਾਸਟਰ ਨੂੰ ਚੈਨਲ ਦੀ ਵੱਧ ਤੋਂ ਵੱਧ ਕੀਮਤ 19 ਰੁਪਏ ਪ੍ਰਤੀ ਮਹੀਨਾ ਰੱਖਣ ਦੇ ਨਿਰਦੇਸ਼ ਦਿੱਤੇ ਹਨ।
  • ਤੁਸੀਂ ਵੀ ਆਪਣੇ ਕੇਬਲ ਜਾਂ ਡੀਟੀਐਚ ਸੇਵਾਦਾਤਾ ਤੋਂ ਨਵੀਂ ਚੈਨਲ ਸੂਚੀ ਤੇ ਕੀਮਤ ਦੇ ਵੇਰਵੇ ਪ੍ਰਾਪਤ ਕਰ ਸਕਦੇ ਹੋ।

Source:AbpSanjha