ਸਸਪੈਂਸ-ਹੌਰਰ ਨਾਲ ਭਰਪੂਰ ਤਾਪਸੀ ਦੀ ‘ਗੇਮ ਓਵਰ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦੇਖਕੇ ਹੋ ਜਾਣਗੇ ਰੌਂਗਟੇ ਖੜ੍ਹੇ

taapsee pannu game over

ਤਾਪਸੀ ਪਨੂੰ ਦੀ ਫ਼ਿਲਮ ‘ਗੇਮ ਓਵਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਟੀਜ਼ਰ ਸਸਪੈਂਸਹੌਰਰ ਤੇ ਥ੍ਰਿਲਰ ਫ਼ਿਲਮਾਂ ਦੇ ਸ਼ੌਕੀਨਾਂ ਲਈ ਹੈ। ਫ਼ਿਲਮ ਨੂੰ ਤਮਿਲ ‘ਚ ਬਣਾਇਆ ਗਿਆ ਹੈ ਪਰ ਹੁਣ ਇਸ ਨੂੰ ਹਿੰਦੀ ‘ਚ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਇੱਕ ਸਸਪੈਂਸ ਘੱਟ ਤੇ ਹੌਰਰ ਥ੍ਰਿਲਰ ਫ਼ਿਲਮ ਜ਼ਿਆਦਾ ਹੈ।

ਇਹ ਵੀ ਪੜ੍ਹੋ : ਆਪਣੇ ਵਿਆਹ ਵੇਲੇ ਵੀ PUBG ਖੇਡਦਾ ਰਿਹਾ ਮੁੰਡਾ, ਅੱਗੇ ਹੋਇਆ ਕੁਝ ਅਜਿਹਾ

ਫ਼ਿਲਮ ਦੇ ਰਿਲੀਜ਼ ਹੋਏ ਟੀਜ਼ਰ ਨਾਲ ਫ਼ਿਲਮ ਦੀ ਕਹਾਣੀ ਸਮਝ ਨਹੀਂ ਆ ਰਹੀ ਪਰ ਫ਼ਿਲਮ ਕਿਸੇ ਭੂਤ ਜਾਂ ਡਬਲ ਪਰਸਨੈਲਿਟੀ ਦੀ ਕਹਾਣੀ ਹੈ। ਇਸ ‘ਚ ਤਾਪਸੀ ਇੱਕ ਗੇਮ ਵਡੈਵਲਪਰ ਬਣੀ ਹੈ ਜੋ ਆਪਣੇ ਨੇੜੇ ਕਿਸੇ ਆਤਮਾ ਨੂੰ ਮਹਿਸੂਸ ਕਰਦੀ ਹੈ ਜੋ ਖੁਦ ਉਸ ਆਤਮਾ ਨਾਲ ਲੜਦੀ ਨਜ਼ਰ ਆ ਰਹੀ ਹੈ।

ਫ਼ਿਲਮ 14 ਜੂਨ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ‘ਚ ਤਾਪਸੀ ਤੋਂ ਇਲਾਵਾ ਹੋਰ ਕੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟੀਜ਼ਰ ‘ਚ ਸਿਰਫ ਤਾਪਸੀ ਨੂੰ ਦਿਖਾਇਆ ਗਿਆ ਹੈ। ਤਾਪਸੀ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਫ਼ਿਲਮ ਕਰ ਫੈਨਸ ਦੇ ਦਿਲਾਂ ‘ਚ ਆਪਣੀ ਥਾਂ ਬਣਾ ਰਹੀ ਹੈ। ਇਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ‘ਗੇਮ ਓਵਰ’ ਵੀ ਤਾਪਸੀ ਲਈ ਗੇਮ ਚੇਂਜਰ ਫ਼ਿਲਮ ਸਾਬਤ ਹੋਵੇਗੀ।

Source:AbpSanjha