ਸਨੀ ਲਿਓਨ ਦਾ ਖੁਲਾਸਾ, ਇੰਡਸਟਰੀ ਦੇ ਲੋਕ ਸਭ ਤੋਂ ਮਾੜੇ

Sunny Leone

ਸੰਨੀ ਲਿਓਨ ਦਾ ਕਹਿਣਾ ਹੈ ਕਿ ਐਕਟਰ ਤੇ ਐਕਟਰਸ ਸਭ ਤੋਂ ਮਾੜੇ ਦੋਸਤ ਹੁੰਦੇ ਹਨ ਕਿਉਂਕਿ ਉਹ ਕਦੇ ਵੀ ਆਪਣੇ ਦੋਸਤਾਂ ਲਈ ਮੌਜੂਦ ਨਹੀਂ ਹੁੰਦੇ। ਇੱਕ ਬਿਆਨ ਮੁਤਾਬਕ, ਸੰਨੀ ਨੇ ਜੂਮ ਸਟਾਈਲਡ ਬਾਏ ਮਿੰਤਰਾ ‘ਤੇ ‘ਬਾਈ ਇੰਨਵਾਈਟ ਓਨਲੀ’ ਦੇ ਇੱਕ ਐਪੀਸੋਡ ‘ਚ ਕਹੀ।

ਇਹ ਐਪੀਸੋਡ ਸ਼ਨੀਵਾਰ ਨੂੰ ਆਨਏਅਰ ਹੋਵੇਗਾ। ਫ਼ਿਲਮ ਇੰਡਸਟਰੀ ‘ਚ ਮਿਲੀ ਪ੍ਰਸ਼ੰਸਾ ‘ਤੇ ਸੰਨੀ ਨੇ ਕਿਹਾ, “ਇੰਡਸਟਰੀ ਤੋਂ ਤਾਰੀਫਾਂ ਮਿਲਣ ‘ਤੇ ਮੈਂ ਵਧੇਰੇ ਉਮੀਦਾਂ ਨਹੀਂ ਰੱਖਦੀ। ਇਸ ਲਈ ਮੈਂ ਕਦੇ ਉਦਾਸ ਨਹੀਂ ਹੁੰਦੀ।” ਸੰਨੀ ਨੂੰ ਵਾਰ-ਵਾਰ ਟ੍ਰੋਲ ਕੀਤਾ ਗਿਆ ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਟ੍ਰੋਲ ਨਹੀਂ ਹੋਣਾ ਚਾਹੁੰਦੀ।

ਇਹ ਵੀ ਪੜ੍ਹੋ : ‘ਕੇਸਰੀ’ ਦਾ ਇੱਕ ਹੋਰ ਪੋਸਟਰ ਰਿਲੀਜ਼, ਰੋਮਾਂਟਿਕ ਅੰਦਾਜ਼ ‘ਚ ਦਿੱਖ ਰਹੇ ਅਕਸ਼ੈ ਤੇ ਪਰੀਨੀਤੀ

ਸੰਨੀ ਲਿਓਨ ਨੇ ਕਿਹਾ, “ਮੈਨੂੰ ਪ੍ਰਵਾਹ ਨਹੀਂ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਪਰ ਮੈਂ ਨਹੀਂ ਚਾਹਾਂਗੀ ਕਿ ਲੋਕ ਮੇਰੇ ਬੱਚਿਆਂ ਬਾਰੇ ਬੁਰੀਆਂ ਗੱਲਾਂ ਕਹਿਣ।” ਸੰਨੀ ਤਿੰਨ ਬੱਚਿਆਂ ਦੀ ਮਾਂ ਹੈ।

Source:AbpSanjha