ਦਬੰਗ-3 ‘ਚ ਇੱਕ ਵਾਰ ਫੇਰ ਨਜ਼ਰ ਆਏਗੀ ਸਲਮਾਨ ਸੋਨਾਕਸ਼ੀ ਦੀ ਜੋੜੀ

Sonakshi Sinha

ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾਂ ਦੀ ਫ਼ਿਲਮ ‘ਦਬੰਗ-3’ ਦਾ ਫੈਨਸ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਹਰੇ ਹਨ। ਹੁਣ ਮਿਲੀ ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਸੋਨਾ ਨੇ ਹਾਲ ਹੀ ‘ਚ ਆਪਣੇ ਇੱਕ ਇੰਟਰਵਿਊ ‘ਚ ਗੱਲ ਕੀਤੀ ਹੈ।

ਸੋਨਾਕਸ਼ੀ ਅਜੇ ਆਪਣੀ ਫ਼ਿਲਮਾਂ ‘ਮਿਸ਼ਨ ਮੰਗਲ’ ਤੇ ਕਲੰਕ’ ਦੀ ਸ਼ੂਟਿੰਗ ਕਰ ਰਹੀ ਹੈ। ਇਨ੍ਹਾਂ ਦੋਨਾਂ ਫ਼ਿਲਮਾਂ ਤੋਂ ਬਾਅਦ ਸੋਨਾਕਸ਼ੀ ਸਿਨ੍ਹਾ ‘ਦਬੰਗ-3’ ਦੀ ਸ਼ੂਟਿੰਗ ਕਰੇਗੀ। ਸੋਨਾ ਨੇ ਇੰਟਰਵਿਊ ‘ਚ ਕਿਹਾ, “ਮੈਂ ਜਲਦੀ ਹੀ ‘ਦਬੰਗ-3’ ਦੀ ਸ਼ੂਟਿੰਗ ਕਰਨ ਵਾਲੀ ਹਾਂ। ਫਿਲਹਾਲ ਮੈਂ ਇੱਕ ਮੈਗਜ਼ੀਨ ਲਈ ਮਕਾਊ ਜਾਵਾਂਗੀ। ਇਸ ਤੋਂ ਬਾਅਦ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਸ਼ੈਡਿਊਲ ਪੂਰਾ ਕਰਾਂਗੀ ਤੇ ਫ਼ਿਲਮ ‘ਕਲੰਕ’ ਲਈ ਭੋਪਾਲ ਜਾਵਾਂਗੀ।”

ਉਂਝ ਦੱਸ ਦਈਏ ਸੋਨਾਕਸ਼ੀ ਸਿਨ੍ਹਾ ਨੇ ਹਾਲ ਹੀ ‘ਚ ਆਲਿਆ ਭੱਟ ਦੇ ਨਾਲ ਭੋਪਾਲ ਗਈ ਸੀ। ਉੱਥੇ ਉਸ ਨੇ ਆਲਿਆ ਭੱਟ ਦੇ ਨਾਲ ਕੁਝ ਸੀਨਜ਼ ਸ਼ੂਟ ਕੀਤੇ ਸੀ। ਜਿਸ ਦੀਆਂ ਤਸਵੀਰਾਂ ਆਲਿਆ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸੀ।

Source:AbpSanjha