ਗਾਇਕ ਜੱਸੀ ਸੋਹਲ ਆਪਣੇ ਆਉਣ ਵਾਲੇ ਗੀਤ ਨਾਲ ਫਿਰ ਚਰਚਾ ‘ਚ

jassi sohal

ਪੰਜਾਬੀ ਗਾਇਕ ਜੱਸੀ ਸੋਹਲ ਦੀ ਆਵਾਜ਼ ਨੇ ਫੈਨਸ ਨੂੰ ਖਿੱਚਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਪਿਛਲੇ ਸਾਲ ਸਤੰਬਰ ‘ਚ ਉਸ ਨੇ ਆਪਣਾ ਗਾਣਾ ‘ਫਾਰਮ ਹਾਉਸ’ ਗਾ ਕੇ ਸੁਰਖੀਆਂ ਵੱਟੀਆਂ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਜੱਸੀ ਸੋਹਲ ਚਰਚਾ ‘ਚ ਹੈ। ਇਸ ਦਾ ਕਾਰਨ ਹੈ, ਉਸ ਦਾ ਜਲਦੀ ਹੀ ਆਉਣ ਵਾਲਾ ਗੀਤ ‘ਮੇਰਾ ਸਰਦਾਰ’

Mera Sardar song poster

ਬੀਤੇ ਕੁਝ ਦਿਨ ਪਹਿਲਾਂ ਹੀ ‘ਮੇਰਾ ਸਰਦਾਰ’ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ‘ਬੀਟ ਮਿਨੀਸਟਰ’ ਨੇ ਮਿਊਜ਼ਿਕ ਦਿੱਤਾ ਹੈ, ਜਦਕਿ ਇਸ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ। ਗਾਣੇ ਦੇ ਪੋਸਟਰ ਨਾਲ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ। ‘ਮੇਰਾ ਸਰਦਾਰ’ 17 ਜਨਵਰੀ ਨੂੰ ਰਿਲੀਜ਼ ਹੋਣਾ ਹੈ।

Source: AbpSanjha