ਮਸ਼ਹੂਰ ਸਿੱਖ ਮਾਡਲ ਹੋਈ ਘਰੇਲੂ ਹਿੰਸਾ ਦਾ ਸ਼ਿਕਾਰ , ਹਸਪਤਾਲ ‘ਚ ਦਾਖ਼ਲ

sikh model hardeep kaur

1. ਅੰਮ੍ਰਿਤਸਰ ਦੀ ਸਿੱਖ ਮਾਡਲ ਹਰਦੀਪ ਕੌਰ ਖ਼ਾਲਸਾ ਦੇ ਪਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਰਦੀਪ ਕੌਰ ਨੇ ਆਪਣੇ ਪਤੀ ’ਤੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਧੂਹਿਆ ਤੇ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ।

sikh model hardeep kaur

2. ਹਰਦੀਪ ਕੌਰ ਖ਼ਾਲਸਾ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਹੈ। ਪੁੱਤਰ ਨੇ ਦੱਸਿਆ ਕਿ ਕੱਲ੍ਹ ਹਰਦੀਪ ਦਾ ਪਤੀ ਪਰਮਵੀਰ ਦੇਰ ਰਾਤ ਘਰ ਆਇਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

sikh model hardeep kaur

3. ਇਸ ਵਾਰ ਉਸ ਨੇ ਇੰਨੇ ਬੁਰੇ ਤਰੀਕੇ ਨਾਲ ਕੁੱਟਿਆ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਹਾਲਤ ਇੰਨੀ ਖ਼ਰਾਬ ਹੈ ਕਿ ਉਸ ਕੋਲੋਂ ਗੱਲ ਵੀ ਨਹੀਂ ਕੀਤੀ ਜਾ ਰਹੀ।

sikh model hardeep kaur

4. ਹਰਦੀਪ ਕੌਰ ਖ਼ਾਲਸਾ ਗੁਰਸਿੱਖ ਮਾਡਲ ਹੈ। ਉਹ ਮਿਸੇਜ਼ ਪੰਜਾਬ 2017 ਦਾ ਹਿੱਸਾ ਰਹਿ ਚੁੱਕੀ ਹੈ ਤੇ ਕਈ ਫਿਲਮਾਂ ਵਿੱਚ ਵੀ ਰੋਲ ਅਦਾ ਕਰ ਚੁੱਕੀ ਹੈ। ਉਹ ਖ਼ਾਲਸਾ ਆਈਕੌਨਿਕ ਫੇਸ ਆਫ ਇੰਡੀਆ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ ਪਰ ਇੰਨਾ ਨਾਂ ਕਮਾਉਣ ਦੇ ਬਾਵਜੂਦ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ। ਕੁੱਟਮਾਰ ਦੇ ਨਿਸ਼ਾਨ ਉਸ ਦੇ ਚਿਹਰੇ ’ਤੇ ਸਾਫ ਦਿਖਾਈ ਦਿੰਦੇ ਹਨ।

sikh model hardeep kaur

5. ਇਸ ਮਾਮਲੇ ਸਬੰਧੀ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਕਿਹਾ ਕਿ ਇੰਨ੍ਹਾ ਦਾ ਘਰੇਲੂ ਮਾਮਲਾ ਬੜੀ ਦੇਰ ਤੋਂ ਚੱਲ ਰਿਹਾ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।

Source:AbpSanjha