ਮੂਸੇਵਾਲਾ ਦੇ ਗਾਣਿਆਂ ਤੇ ਬੀਡੀਓਪੀ ਦਫਤਰ ਪੇਸ਼ ਹੋ ਕੇ ਸਿੱਧੂ ਦੀ ਮਾਤਾ ਨੇ ਦਿੱਤਾ ਇਹ ਬਿਆਨ

 

moosewala and his mother

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗਾਇਕੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਜਿੱਥੇ ਲੋਕਾਂ ਵਲੋਂ ਉਨ੍ਹਾਂ ਦੇ ਗਾਣੇ ਪਸੰਦ ਕੀਤੇ ਜਾਂਦੇ ਹਨ ਉੱਥੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਗਾਣਿਆਂ ਤੋਂ ਸ਼ਿਕਾਇਤ ਵੀ ਰਹਿੰਦੀ ਹੈ। ਇਸ ਮਾਮਲੇ ‘ਚ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਤੇ ਉਨ੍ਹਾਂ ਦੀ ਮਾਤਾ ਜੋਕਿ ਪਿੰਡ ਦੇ ਮੌਜੂਦਾ ਸਰਪੰਚ ਵੀ ਹਨ, ਦੇ ਖਿਲਾਫ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਸਿੱਧੂ ਭੜਕਾਊ ਗਾਣੇ ਗਾਉਂਦੇ ਹਨ ਤੇ ਗਾਇਕੀ ਦਾ ਪ੍ਰਚਾਰ ਕਰਦੇ ਹਨ।

ਇਸ ਮਾਮਲੇ ਤਹਿਤ ਬੀਤੇ ਦਿਨ ਪੰਡਿਤ ਰਾਓ ਧਰੇਨਵਰ ਤੇ ਸਿੱਧੂ ਦੀ ਮਾਤਾ ਚਰਨ ਕੌਰ ਨੂੰ ਬੀਡੀਓਪੀ ਦਫ਼ਤਰ ਬੁਲਾਇਆ ਗਿਆ ਸੀ। ਜਿੱਥੇ ਸਿੱਧੂ ਦੀ ਮਾਤਾ ਵਲੋਂ ਲਿਖਤੀ ਬਿਆਨ ਦਰਜ਼ ਕਰਵਾਇਆ ਗਿਆ

ਇਹ ਵੀ ਪੜ੍ਹੋ : ‘ਭਾਰਤ’ ਦਾ ਧਮਾਕੇਦਾਰ ਟ੍ਰੇਲਰ, ਫੈਨਸ ਦਾ ਜ਼ਬਰਦਸਤ ਹੁੰਗਾਰਾ

ਬਿਆਨ ਦੀ ਕਾਪੀ :

moosewala mother statement

ਆਪਣੇ ਬਿਆਨ ‘ਚ ਚਰਨ ਕੌਰ ਨੇ ਕਿਹਾ ਕਿ ਜਿਸ ਗਾਣੇ ਖਿਲਾਫ ਪੰਡਿਤ ਰਾਓ ਨੇ ਸ਼ਿਕਾਇਤ ਦਰਜ਼ ਕਰਵਾਈ ਹੈ, ਉਣ ਗਾਣਾ ਸਿੱਧੂ ਨੇ ਉਨ੍ਹਾਂ ਦੇ ਸਰਪੰਚ ਬਣਨ ਤੋਂ ਕਰੀਬ ਡੇਢ-ਦੋ ਸਾਲ ਪਹਿਲਾਂ ਗਾਇਆ ਸੀ। ਉਨ੍ਹਾਂ ਨੇ ਬਿਆਨ ‘ਚ ਇਹ ਵੀ ਭਰੋਸਾ ਦਵਾਇਆ ਕਿ ਹੁਣ ਸਿੱਧੂ ਭੜਕਾਊ ਤੇ ਲੱਚਰ ਗਾਣੇ ਨਹੀਂ ਗਾਏਗਾ। ਨਾਲ ਹੀ ਕਿਹਾ ਕਿ ਸਿੱਧੂ ਬਾਬੇ ਨਾਨਕ ਦੇ ਧਾਰਮਿਕ ਗਾਣੇ ਵੀ ਗਾਏਗਾ।