ਰਾਜਕੁਮਾਰ ਹਿਰਾਨੀ ‘ਤੇ ਮੀਟੂ ਮੁਹਿੰਮ ਤਹਿਤ ਲੱਗੇ ਸੋਸ਼ਣ ਦੇ ਇਲਜ਼ਾਮ

rajkumar hirani

ਬੀਤੇ ਦਿਨੀਂ ਡਾਇਰੈਕਟਰ ਰਾਜਕੁਮਾਰ ਹਿਰਾਨੀ ‘ਤੇ ਵੀ ਮੀਟੂ ਮੁਹਿੰਮ ਤਹਿਤ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ। ਫ਼ਿਲਮ ‘ਸੰਜੂ’ ਦੇ ਡਾਇਰੈਕਟਰ ‘ਤੇ ਇਸੇ ਫ਼ਿਲਮ ਦੀ ਇੱਕ ਕਰੂ ਮੈਂਬਰ ਨੇ ਸੈਕਸੂਅਲ ਹਰਾਸਮੈਂਟ ਦੇ ਇਲਜ਼ਾਮ ਲਾਏ ਹਨ। ਰਿਪੋਰਟ ਮੁਤਾਬਕ ਮਹਿਲਾ ਨਾਲ ਲਗਾਤਾਰ 6 ਮਹੀਨੇ ਤਕ ਰਾਜਕੁਮਾਰ ਨੇ ਗਲਤ ਕੰਮ ਕੀਤਾ।

ਇਸ ਤੋਂ ਬਾਅਦ ਜਦੋਂ ਡਾਇਰੈਕਟਰ ਦੇ ਵਕੀਲ ਤੋਂ ਸਫਾਈ ਮੰਗੀ ਗਈ ਤਾਂ ਉਨ੍ਹਾਂ ਨੇ ਇੱਕ ਸਟੇਟਮੈਂਟ ਜਾਰੀ ਕਰ ਆਪਣੀ ਗੱਲ ਰੱਖੀ। ਰਾਜਕੁਮਾਰ ਹਿਰਾਨੀ ਨੇ ਇੱਕ ਈਮੇਲ ਭੇਜ ਕਿਹਾ ਕਿ ਇਹ ਸਭ ਸਮਾਜ ‘ਚ ਉਨ੍ਹਾਂ ਦਾ ਨਾਂ ਖਰਾਬ ਕਰਨ ਦੀ ਸਾਜਿਸ਼ ਤਹਿਤ ਕੀਤਾ ਗਿਆ ਹੈ।

ਉਨ੍ਹਾਂ ਮੁਤਾਬਕ, “ਦੋ ਮਹੀਨੇ ਪਹਿਲਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ‘ਤੇ ਇਲਜ਼ਾਮ ਲਾਏ ਗਏ ਹਨ ਤਾਂ ਮੈਂ ਖੁਦ ਹੈਰਾਨ ਹੋ ਗਿਆ। ਮੈਨੂੰ ਸਲਾਹ ਦਿੱਤੀ ਗਈ ਕਿ ਇਸ ਪੂਰੇ ਮਾਮਲੇ ਨੂੰ ਕਿਸੇ ਲੀਗਲ ਬੌਡੀ ਜਾਂ ਫੇਰ ਕਿਸੇ ਕਮੇਟੀ ਦੇ ਕੋਲ ਲੈ ਜਾਣਾ ਚਾਹੀਦਾ ਹੈ। ਉਸ ਦੀ ਥਾਂ ਮੀਡੀਆ ਦਾ ਸਹਾਰਾ ਲਿਆ ਗਿਆ ਹੈ। ਮੈਂ ਪੂਰੀ ਤਰ੍ਹਾਂ ਸ਼ਕਤੀ ਨਾਲ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਕਰਾਰ ਦਿੰਦਾ ਹਾਂ ਤੇ ਇਸ ਨੂੰ ਇੱਕ ਸਾਜ਼ਿਸ਼ ਦਾ ਹਿੱਸਾ ਮੰਨਦਾ ਹੈ ਜੋ ਮੇਰਾ ਅਕਸ ਖਰਾਬ ਕਰਨ ਲਈ ਕੀਤੀ ਗਈ ਹੈ।”

‘3 ਇਡੀਅਟਸ’, ‘ਪੀਕੇ’, ‘ਮੁੰਨਾ ਭਾਈ’ ਤੇ ‘ਸੰਜੂ; ਜਿਹੀਆਂ ਫ਼ਿਲਮਾਂ ਦੇਣ ਵਾਲੇ ਰਾਜਕੁਮਾਰ ‘ਤੇ ਅਜਿਹੇ ਇਲਜ਼ਾਮ ਲੱਗਣ ਨਾਲ ਸਿਨੇ ਪ੍ਰੇਮੀ ਹੈਰਾਨ ਹਨ

Source:AbpSanjha