ਸਪਨਾ ਚੌਧਰੀ ਆਪਣੀ ਪਹਿਲੀ ਫ਼ਿਲਮ ‘ਚ ਐਕਸ਼ਨ ਕਰਦੀ ਨਜ਼ਰ ਅਉਣਗੀ , ਟ੍ਰੇਲਰ ਹੋਇਆ ਰਿਲੀਜ਼

sapna choudhary

ਹਰਿਆਣਾ ਦੀ ਡਾਂਸਰ ਤੇ ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਸਪਨਾ ਚੌਧਰੀ ਦੀ ਪਹਿਲੀ ਫ਼ਿਲਮ ‘ਦਿਲ ਦੋਸਤੀ ਕੇ ਸਾਈਡ ਇਫੈਕਟਸ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਸਪਨਾ ਆਈਪੀਐਸ ਦਾ ਰਿਕਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ‘ਚ ਸਪਨਾ ਨਾਲ ਵਿਕਰਾਂਤ ਆਨੰਦ, ਜੇਬੈਰ ਕੇ ਖ਼ਾਨ, ਅੰਜੂ ਜਾਧਵ, ਨੀਲ ਮੋਟਵਾਨੀ ਤੇ ਸਾਈ ਭਲਾਲ ਵੀ ਅਹਿਮ ਕਿਰਦਾਰ ‘ਚ ਹਨ।

ਫ਼ਿਲਮ ਦੀ ਕਹਾਣੀ ਚਾਰ ਦੋਸਤਾਂ ਦੀ ਹੈ ਜਿਨ੍ਹਾਂ ਵਿੱਚੋਂ ਸਪਨਾ ਆਈਪੀਐਸ ਬਣ ਜਾਂਦੀ ਹੈ। ਇੱਕ ਰਾਜਨੀਤੀ ‘ਚ ਤੇ ਇੱਕ ਬਿਜਨੈੱਸ ‘ਚ ਚਲਾ ਜਾਂਦਾ ਹੈ। ਜਿੰਦਗੀ ਇਨ੍ਹਾਂ ਦੋਸਤਾਂ ਨੂੰ ਇੱਕ ਵਾਰ ਫੇਰ ਇੱਕ-ਦੂਜੇ ਦੇ ਸਾਹਮਣੇ ਲੈ ਆਉਂਦੀ ਹੈ ਜਿਸ ਦਾ ਕਾਰਨ ਹੈ ਕਾਨੂੰਨੀ ਮਾਮਲਾ। ਇਸ ਮਾਮਲੇ ਨੂੰ ਸਪਨਾ ਚੌਧਰੀ ਹੈਂਡਲ ਕਰਦੀ ਹੈ।

ਲੰਬੇ ਚੌੜੇ ਕੱਦ ਦੀ ਸਪਨਾ ਇਸ ਰੋਲ ‘ਚ ਕਾਫੀ ਜੱਚ ਰਹੀ ਹੈ। ਸਪਨਾ ਦਾ ਕੰਮ ਕਾਫੀ ਇੰਪ੍ਰੈਸਿਵ ਵੀ ਲੱਗ ਰਿਹਾ ਹੈ। ‘ਦਿਲ ਦੋਸਤੀ ਕੇ ਸਾਇਡ ਇਫੈਕਟਸ’ ਦਾ ਡਾਇਰੈਕਸ਼ਨ ਹੈਦੀ ਅਲੀ ਅਬਰਾਰ ਨੇ ਕੀਤਾ ਹੈ। ਟ੍ਰੇਲਰ ਰਿਲੀਜ਼ ਤੋਂ ਕੁਝ ਘੰਟੇ ਬਾਅਦ ਹੀ ਫ਼ਿਲਮ ਨੂੰ ਲੱਖਾਂ ਲਾਈਕਸ ਮਿਲ ਗਏ ਹਨ।

Source:AbpSanjha