ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ, ਜਾਂਚ ‘ਚ ਜੁਟੀ ਦਿੱਲੀ ਪੁਲਿਸ

Sapna-choudhary-against-delhi-polices-eow-files-case-for-cheating

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਸਪਨਾ ਚੌਧਰੀ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਰੀਬ 4 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਹੈ। ਇਕ ਕੰਪਨੀ ਨੇ ਸਪਨਾ ਚੌਧਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਕੰਪਨੀ ਨੇ ਸਪਨਾ ‘ਤੇ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਤੋੜਨ ਅਤੇ ਇਕ ਕਰਮਚਾਰੀ ਦੀ ਕਥਿਤ ਮਿਲੀਭੁਗਤ ਨਾਲ ਕੰਪਨੀ ਦੇ ਕਲਾਇੰਟਸ ਚਰਾਉਣ ਦਾ ਦੋਸ਼ ਲਾਇਆ ਹੈ।

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਮੁਤਾਬਕ ਸਪਨਾ ਚੌਧਰੀ ਦੇ ਸਟੇਜ ਸ਼ੋਅ ਲਈ ਪਕੰਜ ਚਾਵਲਾ ਅਤੇ ਕੁਝ ਹੋਰਨਾਂ ਲੋਕਾਂ ਦੀ ਪਬਲਿਕ ਰਿਲੇਸ਼ਨਜ਼ (ਪੀਆਰ) ਕੰਪਨੀਆਂ ਨਾਲ ਐਗਰੀਮੈਂਟ ਸਾਇਨ ਕੀਤੇ ਸਨ।

ਦੋਸ਼ ਹੈ ਕਿ ਇਸ ਤੋਂ ਬਾਅਦ ਸਪਨਾ ਚੌਧਰੀ ਨੇ ਸਟੇਜ ਸ਼ੋਅ ਨਹੀਂ ਕੀਤਾ। ਇਹ ਵੀ ਇਲਜਾਮ ਲਗਾਇਆ ਜਾਂਦਾ ਹੈ ਕਿ ਸਪਨਾ ਨੇ ਲੋਨ ਦੇ ਨਾਮ ‘ਤੇ ਵੀ ਇੱਕ ਅਡਵਾਂਸ ਲੈ ਲਿਆ। ਇਸ ਨੂੰ ਨਾ ਹੀ ਵਾਪਸ ਕੀਤਾ ਅਤੇ ਨਾ ਹੀ ਬਦਲੇ ਵਿਚ ਸਟੇਜ ਸ਼ੋਅ ਕੀਤੇ। ਸ਼ਿਕਾਇਤਕਰਤਾ ਕੰਪਨੀ ਨੇ ਸਪਨਾ , ਉਸਦੀ ਮਾਂ, ਉਸਦੀ ਭਰਜਾਈ ਅਤੇ ਭੈਣ ‘ਤੇ ਹੋਰ ਧੋਖਾਧੜੀ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਮਾਮਲੇ ਨੂੰ ਲੈ ਕੇਆਰਥਿਕ ਅਪਰਾਧ ਸ਼ਾਖਾ (EOW) ਵਿੱਚ 10 ਜਨਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ।

ਸਪਨਾ ਚੌਧਰੀ ਅਤੇ ਹੋਰਾਂ ਖਿਲਾਫ ਆਈਪੀਸੀ ਦੀ ਧਾਰਾ 420 (ਧੋਖਾਧੜੀ), 120 ਬੀ (ਅਪਰਾਧਿਕ ਸਾਜ਼ਿਸ਼) ਅਤੇ 406 (ਵਿਸ਼ਵਾਸ ਦੀ ਉਲੰਘਣਾ) ਵਿਰੁੱਧ ਦੋਸ਼ ਲਗਾਏ ਗਏ ਸਨ। ਖਬਰਾਂ ਮੁਤਾਬਕ ਸਪਨਾ ਦੇ ਖਿਲਾਫ਼ ਕੇਸ ਦਰਜ ਕਰਵਾਉਣ ਵਾਲੇ 3 ਲੋਕ ਦਿੱਲੀ ਦੇ ਅਤੇ 2 ਹਰਿਆਣਾ ਦੇ ਹਨ, ਜਿਨ੍ਹਾਂ ਨੇ ਸਪਨਾ ਖਿਲਾਫ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰਥਿਕ ਅਪਰਾਧ ਸ਼ਾਖਾ ਜਲਦੀ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਸਪਨਾ ਚੌਧਰੀ ਨੂੰ ਨੋਟਿਸ ਭੇਜ ਸਕਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ