ਸਰਦਾਰ ਬੱਚੇ ਨਾਲ ਧੱਕੇਸ਼ਾਹੀ ਹੋਣ ਤੇ ਸਲਮਾਨ ਖਾਨ ਨੇ ਆਪਣੇ ਹੀ ਬੌਡੀਗਾਰਡ ਦੇ ਮਾਰਿਆ ਥੱਪੜ , ਵੀਡੀਓ ਵਾਇਰਲ

Salman Khan

ਸਿੱਖ ਸਰਦਾਰ ਬੱਚੇ ਨਾਲ ਧੱਕੇਸ਼ਾਹੀ ਕਰਨ ਤੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨੇ ਆਪਣੇ ਹੀ ਬੌਡੀਗਾਰਡ ਨੂੰ ਥੱਪੜ ਜੜ ਦਿੱਤਾ ਕਿਉਂਕਿ ਉਹ ਸਿੱਖ ਸਰਦਾਰ ਬੱਚਾ ਸਲਮਾਨ ਖਾਨ ਦੇ ਕੋਲ ਆਉਣ ਦੀ ਕੋਸ਼ਿਸ ਕਰ ਰਿਹਾ ਸੀ ਤੇ ਸੁਰੱਖਿਆ ਕਰਮੀ ਨੇ ਉਸ ਛੋਟੇ ਸਿੱਖ ਸਰਦਾਰ ਪ੍ਰਸ਼ੰਸਕ ਨਾਲ ਸਖਤੀ ਵਰਤੀ।

ਇਹ ਵੀ ਪੜ੍ਹੋ: ਖਾਲਸੇ ਦੇ ਜੌਹਰ ਨੇ ਪਾਈ ਅਮਰੀਕੀਆਂ ਦੇ ਦਿਲਾਂ ਵਿਚ ਧੱਕ , ਤੁਸੀਂ ਵੀ ਇਹ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਇਹ ਘਟਨਾ ਉਸ ਵੇਲੇ ਵਰਤੀ ਜਦੋਂ ਸਲਮਾਨ ਖਾਨ ਆਪਣੀ ਨਵੀਂ ਫਿਲਮ ‘ਭਾਰਤ’ ਦੀ ਸਕਰੀਨਿੰਗ ਲਈ ਪੀਵੀਆਰ ਫੀਓਨਿਕਸ ਮਿਲਜ਼ ਵਿੱਚ ਪਹੁੰਚਿਆਂ ਸੀ। ਜਿਥੇ ਇੱਕ ਸਰਦਾਰ ਬੱਚਾ ਗੁਲਾਬੀ ਪਟਕਾ ਬੰਨ ਕੇ ਸਲਮਾਨ ਖਾਨ ਦੀ ਉਡੀਕ ਕਰ ਰਿਹਾ ਸੀ।

Salman Khan
ਜਿਉਂ ਹੀ ਉਹ ਸਰਦਾਰ ਬੱਚਾ ਸਲਮਾਨ ਖਾਨ ਦੇ ਵੱਲ ਨੂੰ ਵਧਿਆ ਤਾਂ ਸਲਮਾਨ ਖਾਨ ਦੇ ਇਕ ਬੌਡੀਗਾਰਡ ਨੇ ਉਸ ਨੂੰ ਧੱਕਾ ਦੇ ਕੇ ਪਿੱਛੇ ਕਰ ਦਿੱਤਾ। ਇਹ ਸਭ ਦੇਖ ਕੇ ਸਲਮਾਨ ਖਾਨ ਨੂੰ ਗੁੱਸਾ ਆ ਗਿਆ ਤੇ ਉਸ ਨੇ ਆਪਣੇ ਹੀ ਬੌਡੀਗਾਰਡ ਦੇ ਥੱਪੜ ਜੜ ਦਿੱਤਾ। ਸਲਮਾਨ ਖਾਨ ਦਾ ਇੰਨਾ ਗੁੱਸੇ ਵਾਲਾ ਰੂਪ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਇਸ ਘਟਨਾ ਦੀ ਪੁਸ਼ਟੀ ਸਲਮਾਨ ਖਾਨ ਦੇ ਬੌਡੀਗਾਰਡ ਗੁਰਮੀਤ ਸਿੰਘ ਉਰਫ਼ ਸ਼ੇਰਾ ਨੇ ਕੀਤੀ।