‘ਦਬੰਗ-3’ ਤੋਂ ਬਾਅਦ ਹੌਰਰ ਫ਼ਿਲਮ ਲਈ ਸਲਮਾਨ ਬਣਨਗੇ ‘ਆਦਮਖੋਰ’

salman khan

ਅੱਜਕਲ੍ਹ ਸਲਮਾਨ ਖ਼ਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਸ਼ੂਟਿੰਗ ਕਰਨ ‘ਚ ਲੱਗੇ ਹਨ। ਖ਼ਬਰ ਸਾਹਮਣੇ ਆਈ ਹੈ ਕਿ ‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਟਾਈਟਲ ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ ਦੇ ਨਾਲ ਰਜਿਸਟਰ ਕਰਵਾਇਆ ਗਿਆ ਪਰ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਸਲਮਾਨ ਇਸ ਫ਼ਿਲਮ ‘ਚ ਖੁਦ ਐਕਟਿੰਗ ਕਰਨਗੇ ਜਾਂ ਨਹੀ।

ਇਹ ਵੀ ਪੜ੍ਹੋ : ਇੱਕ ਵਾਰ ਫਿਰ ਟਲੀ PM ਮੋਦੀ ਤੇ ਬਣੀ ਫਿਲਮ ਦੀ ਰਿਲੀਜ਼, ਜਾਣੋ ਹੁਣ ਕਦੋਂ ਹੋਏਗੀ ਰਿਲੀਜ਼

ਇਸ ਤੋਂ ਇਲਾਵਾ ਸਲਮਾਨ ਇਸ ਈਦ ‘ਤੇ ਫਿਲਮ ਭਾਰਤ ਲੈ ਕੇ ਆ ਰਹੇ ਹਨ ਜਦਕਿ ਉਨ੍ਹਾਂ ਦੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣੀ ਹੈ। ਇਨ੍ਹਾਂ ਤੋਂ ਇਲਾਵਾ ਵੀ ਸਲਮਾਨ ਕੋਲ ‘ਇੰਸ਼ਾਅੱਲ੍ਹਾ’ ਤੇ ‘ਕਿੱਕ-2’ ਜਿਹੀਆਂ ਫ਼ਿਲਮਾਂ ਦੇ ਆਫਰ ਹਨ।

Source:AbpSanjha