ਸਲਮਾਨ-ਆਲਿਆ ਇਹਨਾਂ ਸ਼ਹਿਰਾਂ ‘ਚ ਕਰਨਗੇ ‘ਇੰਸ਼ਾਅੱਲ੍ਹਾ’ ਦੀ ਸ਼ੂਟਿੰਗ

Inshallah Shooting Update

ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਜਲਦੀ ਹੀ ਸਲਮਾਨ ਖ਼ਾਨ ਤੇ ਆਲਿਆ ਭੱਟ ਨਾਲ ਫ਼ਿਲਮ ‘ਇੰਸ਼ਾਅੱਲ੍ਹਾ’ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਮੇਕਰਸ ਨੇ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੇਕਰਸ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਰਿਸ਼ੀਕੇਸ਼, ਹਰਿਦਵਾਰ ਤੇ ਵਾਰਾਨਸੀ ਜਿਹੇ ਖੂਬਸੂਰਤ ਲੋਕੇਸ਼ਨਸ ‘ਤੇ ਸ਼ੂਟ ਕੀਤੀ ਜਾਵੇਗੀ।

ਇਸ ਦੇ ਲੋਕੇਸ਼ਨ ਬਾਰੇ ਗੱਲ ਕਰਦਿਆਂ ਨਿਰਮਾਤਾ ਚਿੰਮਯੇ ਪੰਡਿਤ ਨੇ ਕਿਹਾ, “ਫ਼ਿਲਮ ‘ਇੰਸ਼ਾਅੱਲ੍ਹਾ’ ਲਈ ਸੰਜੇ ਲੀਲਾ ਭੰਸਾਲੀ ਨੇ ਹਾਲ ਹੀ ‘ਚ ਰਿਸ਼ੀਕੇਸ਼ ਵਿਜ਼ਟ ਕੀਤਾ ਸੀ ਜਿੱਥੇ ਉਨ੍ਹਾਂ ਨੇ ਕੁਝ ਲੋਕੇਸ਼ਨ ਸਿਲੈਕਟ ਕੀਤੇ ਹਨ।

ਇਹ ਵੀ ਪੜ੍ਹੋ : ‘ਇੰਡੀਆਜ਼ ਮੋਸਟ ਵਾਂਟੇਡ’ ਦਾ ਟੀਜ਼ਰ ਆਇਆ ਸਾਹਮਣੇ, ਤੁਸੀ ਵੀ ਦੇਖੋ

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਲਮਾਨ ਤੇ ਆਲਿਆ ਭੱਟ ਦੀ ਜੋੜੀ ਵੱਡੀ ਸਕਰੀਨ ‘ਤੇ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਦੋਵਾਂ ਦਾ ਰੋਲ ਕਿਵੇਂ ਦਾ ਹੋਵੇਗਾ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ। ਉਮੀਦ ਹੈ ਕਿ ਔਡੀਅੰਸ ਨੂੰ ਜੋੜੀ ਪਸੰਦ ਆਵੇਗੀ।

Source:AbpSanjha