ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

akshay kumar film kesari review

ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਦੀ ਫ਼ਿਲਮ ‘ਕੇਸਰੀ’ ਹੋਲੀ ਮੌਕੇ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਖੀ ਗਈ ਇਸ ਦੀ ਸਕਰੀਨਿੰਗ ਤੋਂ ਬਾਅਦ ਹੁਣ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਰਿਐਕਸ਼ਨ ਸਾਹਮਣੇ ਆ ਰਹੇ ਹਨ। ਫ਼ਿਲਮ ਦੇ ਪਹਿਲੇ ਰਿਵੀਊ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇਗੀ। ਅਲੋਚਕਾਂ ਦੇ ਨਾਲ-ਨਾਲ ਕਈ ਵੱਡੇ ਸਿਤਾਰਿਆਂ ਨੇ ਵੀ ਫ਼ਿਲਮ ਬਾਰੇ ਆਪਣੇ ਵਿਚਾਰ ਦਿੱਤੇ ਹਨ।

ਕ੍ਰਿਟੀਕਸ ਨੇ ‘ਕੇਸਰੀ’ ਦੀ ਕਹਾਣੀ ਦੇ ਨਾਲ ਇਸ ਦੇ ਜਜ਼ਬੇ ਦੀ ਵੀ ਖ਼ੂਬ ਤਾਰੀਫ ਕੀਤੀ ਹੈ। ਫ਼ਿਲਮ ‘ਚ ਐਕਸ਼ਨ ਰਾਹੀਂ ਦੇਸ਼ ਭਗਤੀ ਦੀ ਇੱਕ ਅਲਗ ਹੀ ਕਹਾਣੀ ਕਹੀ ਗਈ ਹੈ। ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਤੋਂ ਵੀ ਅਲੋਚਕ ਕਾਫੀ ਖੁਸ਼ ਹਨ।

ਜਰੂਰ ਪੜ੍ਹੋ : ਦੇਖੋ ਕਿਸਮਤ ਦੀ ਖੇਡ! ਇਸ ਮਜਬੂਰ ‘ਪਟਿਆਲਾ ਹਾਊਸ’ ਤੇ ਪੰਜਾਬੀ ਫਿਲਮ ਸਟਾਰ ਨੂੰ ਕਰਨੀ ਪੈ ਰਹੀ ਸਿਕਊਰਟੀ ਗਾਰਡ ਦੀ ਨੌਕਰੀ

ਸਮੀਖਿਅਕ ਤਰਨ ਆਦਰਸ਼ ਨੇ ਟਵੀਟ ‘ਚ ਲਿਖਿਆ, “ਸਪੀਚਲੈਸ, ਫ਼ਿਲਮ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਗਏ। ਇਤਿਹਾਸ ‘ਚ ਜਿਨ੍ਹਾਂ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਉਨ੍ਹਾਂ ਨੂੰ ਇਹ ਫ਼ਿਲਮ ਸ਼ਾਨਦਾਰ ਟ੍ਰਿਬੀਊਟ ਹੈ। ਅਕਸ਼ੈ ਨੇ ਜ਼ਬਰਦਸਤ ਕੰਮ ਕੀਤਾ ਹੈ। ਸਕਰੀਨ ਪਲੇਅ, ਕਾਸਟ ਅਤੇ ਜ਼ਬਰਦਸਤ ਡਾਇਲੋਗ ਇਸ ਫ਼ਿਲਮ ਨੂੰ ਇੱਕ ਮਾਸਟਰਪੀਸ ਬਣਾਉਂਦੇ ਹਨ।”

ਉੱਧਰ, ਫ਼ਿਲਮ ਅਲੋਚਕ ਅਮੁਲ ਵਿਕਾਸ ਮੋਹਨ ਨੇ ਵੀ ਕਿਹਾ ਕਿ ਇਹ ਫ਼ਿਲਮ ਭਾਰਤੀ ਇਤਿਹਾਸ ਨੂੰ ਉਸ ਦਮਦਾਰ ਅੰਦਾਜ਼ ‘ਚ ਦਿਖਾਉਂਦੀ ਹੈ। ਹਰ ਭਾਰਤੀ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ। ਬਾਲੀਵੁੱਡ ‘ਚ ਕਾਫੀ ਸਮੇਂ ਤੋਂ ਅਜਿਹੀ ਫ਼ਿਲਮ ਨਹੀਂ ਆਈ। ਇਸ ਦੇ ਡਾਈਲੌਗ ਕਾਫੀ ਦਮਦਾਰ ਹਨ ਜੋ ਫ਼ਿਲਮ ਦੀ ਕਹਾਣੀ ਨੂੰ ਹੋਰ ਦਮਦਾਰ ਬਣਾਉਂਦੇ ਹਨ।

1897 ‘ਚ ਲੜੀ ਸਾਰਾਗੜ੍ਹੀ ਦੀ ਇਸ ਲੜਾਈ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਕਿਹਾ ਜਾਂਦਾ ਹੈ। ਜਿਸ ‘ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਨਾਲ ਆਖਰੀ ਸਾਹ ਤਕ ਲੜਾਈ ਖੀਤੀ ਸੀ। ਫ਼ਿਲਮ ‘ਚ ਲੀਡ ਰੋਲ ‘ਚ ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਹਨ। ਇਸ ਦਾ ਡਾਈਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।

Source:AbpSanjha