ਰੀਅਲ ਹੀਰੋ ਸੋਨੂੰ ਸੂਦ ਨੇ ਕੋਰੋਨਾ ਨੂੰ ਹਰਾਇਆ, ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਜਾਣਕਾਰੀ

Sonu-sood-beats-corona

ਕੋਰੋਨਾਵਾਇਰਸ ਮਹਾਮਾਰੀ ਨਾਲ ਜੰਗ ਲੜ੍ਹ ਬਾਲੀਵੁੱਡ ਸੁਪਰਸਟਾਰ ਅਤੇ ਪੰਜਾਬ ਦਾ ਪੁੱਤਰ ਸੋਨੂੰ ਸੂਦ ਕੋਰੋਨਾ ਤੋਂ ਸਿਹਤਯਾਬ ਹੋ ਚੁੱਕਾ ਹੈ। ਸੋਨੂੰ ਸੂਦ ਕੋਵਿਡ-19 ਨੈਗੇਟਿਵ ਹੋ ਚੁੱਕੇ ਹਨ।

ਉਨ੍ਹਾਂ ਇੰਸਟਾਗ੍ਰਾਮ ‘ਤੇ ਲਿਖਿਆ, “ਕੋਵਿਡ19 ਨੈਗੇਟਿਵ ਟੈਸਟ ਹੋਇਆ”। ਜਿਸ ਮਗਰੋਂ ਇਸ ‘ਤੇ ਪ੍ਰਤੀਕਰਮ ਦੇਣ ਲਈ ਬਾਲੀਵੁੱਡ ਇੰਡਸਟਰੀ ਦੇ ਕਈ ਸਹਿਯੋਗੀ ਕਲਾਕਾਰ ਵੀ ਪਹੁੰਚ ਗਏ।

17 ਅਪਰੈਲ ਨੂੰ ਸੋਨੂੰ ਸੂਦ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ। ਜਿਸ ਮਗਰੋਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ,”ਸਭ ਨੂੰ ਨਮਸਕਾਰ, ਇਹ ਤੁਹਾਨੂੰ ਸੂਚਿਤ ਕਰਨਾ ਹੈ ਕਿ ਮੈਂ ਅੱਜ ਸਵੇਰੇ ਕੋਵਿਡ -19 ਲਈ ਪੌਜ਼ੇਟਿਵ ਟੈਸਟ ਕੀਤਾ ਹਾਂ।

47 ਸਾਲਾ ਅਦਾਕਾਰ ਨੇ ਆਪਣੀ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ 7 ਅਪ੍ਰੈਲ ਨੂੰ ਪੰਜਾਬ ਦੇ ਅਪੋਲੋ ਹਸਪਤਾਲ ਵਿੱਚ ਲਈ ਸੀ, ਸੋਨੂੰ ਨੇ ਹਸਪਤਾਲ ਤੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।

ਬਾਲੀਵੁੱਡ ਵਿੱਚ, ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਮਸ਼ਹੂਰ ਹਸਤੀਆਂ ਦੀ ਲੜੀ ਪੌਜ਼ੇਟਿਵ ਹੋ ਗਈ। ਜਿਨ੍ਹਾਂ ਵਿੱਚ ਮਨੀਸ਼ ਮਲਹੋਤਰਾ, ਕੈਟਰੀਨਾ ਕੈਫ, ਅਕਸ਼ੈ ਕੁਮਾਰ, ਵਿੱਕੀ ਕੌਸ਼ਲ, ਗੋਵਿੰਦਾ, ਭੂਮੀ ਪੇਡਨੇਕਰ, ਆਮਿਰ ਖਾਨ, ਪਰੇਸ਼ ਰਾਵਲ, ਰਣਬੀਰ ਕਪੂਰ, ਆਲੀਆ ਭੱਟ, ਆਦਿੱਤਿਆ ਨਾਰਾਇਣ, ਕਾਰਤਿਕ ਆਰੀਅਨ, ਅਤੇ ਹੋਰ ਕਈ ਅਦਾਕਾਰ ਸ਼ਾਮਲ ਹਨ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ