‘ਗੱਲੀ ਬੁਆਏ’ ਦੀ ਸਫਲਤਾ ਮਗਰੋਂ ਰਣਵੀਰ ਨੂੰ ਮਿਲ ਰਹੀ ਧੜਾਧੜ ਫ਼ਿਲਮਾਂ, ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਕੀਤੀ ਸਾਈਨ

ranveer singh

ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਹੁਣ ਤਕ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਸਾਲ 2019 ਦੀ ਸ਼ੁਰੂਆਤ ‘ਗੱਲੀ ਬੁਆਏ’ ਨਾਲ ਕੀਤੀ ਜਿਸ ਨੇ ਬਾਕਸਆਫਿਸ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਹੁਣ ਜੇਕਰ ਰਣਵੀਰ ਦੇ ਨਵੇਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡਾਈਰੈਕਟਰ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਸਾਈਨ ਕੀਤੀ ਹੈ।

rajkumar santoshi

ਖ਼ਬਰਾਂ ਨੇ ਕਿ ਰਣਵੀਰ ਨੇ ਰਾਜਕੁਮਾਰ ਦੀ ਫ਼ਿਲਮ ਲਈ ਹਾਮੀ ਵੀ ਭਰ ਦਿੱਤੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਪਹੁੰਚ ਕੀਤੀ ਗਿਆ ਸੀ। ਫ਼ਿਲਮ ਦੀ ਸ਼ੂਟਿੰਗ ਸਾਲ 2019 ਦਸੰਬਰ ਮਹੀਨੇ ‘ਚ ਸ਼ੁਰੂ ਹੋ ਜਾਵੇਗੀ।

ਫ਼ਿਲਮ ਬਾਰੇ ਇਸ ਤੋਂ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ। ਪਰ ਕੁਝ ਸਮਾਂ ਪਹਿਲਾਂ ਖ਼ਬਰਾਂ ਸੀ ਕਿ ਰਾਜਕੁਮਾਰ ‘ਅੰਦਾਜ਼ ਅਪਨਾ ਅਪਨਾ’ ਦਾ ਸੀਕੂਅਲ ਬਣਾਉਣ ਦੀ ਤਿਆਰੀ ਕਰ ਹੇ ਹਨ ਹੋ ਸਕਦਾ ਹੈ ਇਸੇ ਲਈ ਰਣਵੀਰ ਨੂੰ ਅਪ੍ਰੋਚ ਕੀਤਾ ਗਿਆ ਹੈ। ਫ਼ਿਲਮ ਦੀ ਫੀਮੇਲ ਲੀਡ ਦੀ ਗੱਲ ਕਰੀਏ ਤਾਂ ਇਸ ਦੇ ਲਈ ਸੰਤੋਸ਼ੀ ਕਿਸੇ ਨਵੇਂ ਚਿਹਰੇ ਨੂੰ ਲੌਂਚ ਕਰਨ ਦੀ ਪਲਾਨਿੰਗ ਕਰ ਰਹੇ ਹਨ।

Source:AbpSanjha