ਸ਼ਾਹਰੁਖ ਨੇ ਕੀਤਾ ‘ਡੌਨ’ ਬਣਨ ਤੋਂ ਇਨਕਾਰ, ਹੁਣ ਇਸ ਐਕਟਰ ਦੀ ਹੋਈ ‘ਡੌਨ-3’ ‘ਚ ਐਂਟਰੀ

Ranveer Singh in Don-3

ਜਦੋਂ ਵੀ ‘ਡੋਨ’ ਫ਼ਿਲਮ ਸਾਹਮਣੇ ਆਉਂਦੀ ਹੈ ਤਾਂ ਦਿਮਾਗ ‘ਚ ਨਾਂ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ ਦਾ ਆਉਂਦਾ ਹੈ। ਕੁਝ ਸਮਾਂ ਪਹਿਲਾਂ ਖ਼ਬਰਾਂ ਸੀ ਕੀ ਸ਼ਾਹਰੁਖ ਦੀ ‘ਡੋਨ’ ਦਾ ਤੀਜਾ ਪਾਰਟ ਆਉਣ ਵਾਲਾ ਹੈ। ਇਸ ‘ਚ ਇੱਕ ਵਾਰ ਫੇਰ ਸ਼ਾਹਰੁਖ ਡੌਨ ਦੇ ਰੋਲ ‘ਚ ਨਜ਼ਰ ਆਉਣਗੇ।

ਹੁਣ ਫ਼ਿਲਮ ‘ਡੋਨ-3’ ਤੋਂ ਜੁੜੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਫ਼ਿਲਮ ‘ਚ ਸ਼ਾਹਰੁਖ ਡੌਨ ਦੇ ਕਿਰਦਾਰ ‘ਚ ਨਜ਼ਰ ਨਹੀਂ ਆਉਣਗੇ। ਦਰਅਸਲ ਕਿੰਗ ਖ਼ਾਨ ਨੇ ਫ਼ਿਲਮ ਨੂੰ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਇਨਕਾਰ ਤੋਂ ਬਾਅਦ ਫ਼ਿਲਮ ‘ਚ ਸਿੰਬਾ ਸਟਾਰ ਰਣਵੀਰ ਸਿੰਘ ਦੀ ਐਂਟਰੀ ਹੋ ਗਈ ਹੈ।

ਇਹ ਵੀ ਦੇਖੋ : ਕਲੋਈ ਕਾਰਦਸ਼ੀਆਂ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ ਡੇਟ !

ਫ਼ਿਲਮ ਦੀ ਸਕ੍ਰਿਪਟ ‘ਤੇ ਅਜੇ ਵੀ ਕੰਮ ਹੋ ਰਿਹਾ ਹੈ। ਇਸ ਦੇ ਨਾਲ ਹੀ ਰਣਵੀਰ ਦੀ ਫ਼ਿਲਮ ‘ਚ ਐਂਟਰੀ ‘ਤੇ ਵੀ ਓਫੀਸ਼ੀਅਲ ਐਲਾਨ ਹੋਣਾ ਅਜੇ ਬਾਕੀ ਹੈ। ਫ਼ਿਲਮ ਨੂੰ ਲੈ ਕੇ ਰਣਵੀਰ ਤੇ ਪ੍ਰੋਡਕਸ਼ਨ ਹਾਊਸ ‘ਚ ਚਰਚਾ ਚੱਲ ਰਹੀ ਹੈ।

Source:AbpSanjha