ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼ , ਸਟ੍ਰੀਟ ਰੈਪਰ ਦੀ ਹੈ ਕਹਾਣੀ

gully boy trailer

ਰਣਵੀਰ ਸਿੰਘ ਤੇ ਆਲਿਆ ਭੱਟ ਦੀ ਫ਼ਿਲਮ ‘ਗਲੀ ਬੁਆਏ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦਾ ਟ੍ਰੇਲਰ ਮੁੰਬਈ ‘ਚ ਇੱਕ ਗ੍ਰੈਂਡ ਇਵੈਂਟ ਕਰਕੇ ਰਿਲੀਜ਼ ਕੀਤਾ ਗਿਆ। ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ‘ਚ ਇੱਕ ਸਟ੍ਰੀਟ ਰੈਪਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।

ਟ੍ਰੇਲਰ 2 ਮਿੰਟ 42 ਸੈਕਿੰਡ ਦਾ ਹੈ। ਇਸ ਦੀ ਸ਼ੁਰੂਆਤ ਮੁੰਡਿਆਂ ਦੇ ਗਰੁੱਪ ਤੋਂ ਹੁੰਦੀ ਹੈ ਜੋ ਰੈਪ ਕਰਦੇ ਹਨ ਪਰ ਰਣਵੀਰ ਦੀ ਵਾਰੀ ਆਉਣ ‘ਤੇ ਉਹ ਕੁਝ ਬੋਲ ਨਹੀਂ ਪਾਉਂਦਾ ਤੇ ਘਰ ਚਲੇ ਜਾਂਦਾ ਹੈ। ਟ੍ਰੇਲਰ ‘ਚ ਦਿਖਾਇਆ ਹੈ ਕਿ ਪਹਿਲਾਂ ਰਣਵੀਰ ਦੇ ਕਿਰਦਾਰ ਨੂੰ ਰੈਪ ਬਿਲਕੁਲ ਪਸੰਦ ਨਹੀਂ ਪਰ ਰੈਪ ਦਾ ਚਸਕਾ ਲੱਗਣ ‘ਤੇ ਰੈਪਰ ਬਣਨਾ ਉਸ ਦਾ ਸੁਫਨਾ ਬਣ ਜਾਂਦਾ ਹੈ।

ਪਰਿਵਾਰ ਦੇ ਖਿਲਾਫ ਹੋਣ ਤੋਂ ਬਾਅਦ ਰਣਵੀਰ ਦੀ ਖਾਸ ਦੋਸਤ ਆਲਿਆ ਭੱਟ ਉਸ ਦਾ ਸਾਥ ਦਿੰਦੀ ਹੈ। ਟ੍ਰੇਲਰ ਨੂੰ ਦੇਖ ਫ਼ਿਲਮ ਲਈ ਉਤਸੁਕਤਾ ਹੋਰ ਵਧ ਗਈ ਹੈ। ‘ਗਲੀ ਬੁਆਏ’ ਨੂੰ ਜ਼ੋਯਾ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਰਣਵੀਰ-ਆਲਿਆ ਦੀ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

Source:AbpSanjha