ਰਿਪੋਰਟਰ ਦੀ ‘ਚੱਪਲ’ ਦੇ ਦੀਵਾਨੇ ਹੋਏ ਰਣਬੀਰ ਕਪੂਰ, ਪੁੱਛਿਆ ਇਹ ਸਵਾਲ

Ranbir Kapoor at Airport

ਰਣਬੀਰ ਕਪੂਰ ਅਜਿਹਾ ਐਕਟਰ ਹੈ ਜਿਸ ਨੂੰ ਹਰ ਕੋਈ ਕਾਪੀ ਕਰਨਾ ਚਾਹੁੰਦਾ ਹੈ ਪਰ ਕੋਈ ਹੈ ਜਿਸ ਨੂੰ ਰਣਬੀਰ ਕਪੂਰ ਕਾਪੀ ਕਰਨਾ ਚਾਹੁੰਦਾ ਹੈ। ਇਹ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਇੱਕ ਰਿਪੋਟਰ ਹੈ। ਬੀਤੀ ਰਾਤ ਰਣਬੀਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੇ ਤਸਵੀਰਾਂ ਲਈ ਮੀਡੀਆ ਨੇ ਉਨ੍ਹਾਂ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਇਸ ਦਿਨ ਰਿਲੀਜ਼ ਹੋਏਗਾ ਸਲਮਾਨ ਦੀ ‘ਭਾਰਤ’ ਦਾ ਟ੍ਰੇਲਰ, ਜਾਣੋ ਤਾਰੀਖ

ਇਸੇ ਦੌਰਾਨ ਰਣਬੀਰ ਦੀ ਨਜ਼ਰ ਮੀਡੀਆ ਕੈਮਰਾ ਪਰਸਨ ‘ਤੇ ਪਈ ਜਿਸ ਦੀ ‘ਚੱਪਲ’ ਰਣਬੀਰ ਨੂੰ ਕਾਫੀ ਪਸੰਦ ਆਈ। ਮੀਡੀਆ ਨਾਲ ਫ੍ਰੈਂਡਲੀ ਹੁੰਦੇ ਹੋਏ ਬਿਨਾ ਦੇਰੀ ਕੀਤੇ ਰਣਬੀਰ ਨੇ ਉਸ ਨੂੰ ਚੱਪਲ ਬਾਰੇ ਪੁੱਛ ਹੀ ਲਿਆ। ਦੋਵਾਂ ਦੀ ਇੰਟਰੈਕਸ਼ਨ ਦੇਖ ਫੈਨਸ ਦੇ ਚਿਹਰੇ ‘ਤੇ ਖੁਸ਼ੀ ਆ ਜਾਵੇਗੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਫੈਨਸ ਨੂੰ ਪਸੰਦ ਆ ਰਹੀ ਹੈ।

ਜੇਕਰ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਇਸ ‘ਚ ਉਸ ਦੇ ਨਾਲ ਰੂਮਰਡ ਗਰਲ ਫ੍ਰੈਂਡ ਆਲਿਆ ਭੱਟ ਤੇ ਬਿੱਗ ਬੀ, ਮੌਨੀ ਰਾਏ, ਨਾਗਾਰਜੁਨ ਜਿਹੇ ਕਲਾਕਾਰ ਵੀ ਹਨ। ਫ਼ਿਲਮ ਨੂੰ ਆਰੀਅਨ ਮੁਖਰਜੀ ਨੇ ਡਇਰੈਕਟ ਕੀਤਾ ਹੈ।

Source:AbpSanjha