ਰਾਕੇਸ਼ ਰੋਸ਼ਨ ਨੂੰ ਹੋਇਆ ਗਲ ‘ਚ ਕੈਂਸਰ , ਬੇਟੇ ਰਿਤੀਕ ਨੇ ਕੀਤਾ ਖੁਲਾਸਾ

hrithik roshan and rakesh roshan

ਫ਼ਿਲਮ ਮੇਕਰ ਅਤੇ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ‘ਚ ਕੈਂਸਰ ਹੋ ਗਿਆ ਹੈ। ਇਸ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸ਼ੇਅਰ ਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪਿਤਾ ਨੂੰ ਥ੍ਰੋਟ ਕੈਂਸਰ ਹੈ। ਰਾਕੇਸ਼ ਅਤੇ ਰਿਤੀ ਦੀ ਇਹ ਤਸਵੀਰ ਜਿਮ ‘ਚ ਵਰਕ ਆਊਟ ਸਮੇਂ ਦੀ ਹੈ।

ਇਸ ਫੋਟੋ ਦੇ ਨਾਲ ਰਿਤੀਕ ਨੇ ਕੈਪਸ਼ਨ ‘ਚ ਇੱਕ ਭਾਵੁਕ ਮੈਸੇਜ ਵੀ ਲਿਖਿਆ ਹੈ। ਰਿਤੀਕ ਦੇ ਪੋਸਟ ਕਰਨ ਤੋਂ ਬਾਅਦ ਇਸ ‘ਤੇ ਕੁਮੈਂਟਸ ਦਾ ਹੜ੍ਹ ਆ ਗਿਆ ਹੈ। ਸਭ ਯੂਜ਼ਰਸ ਕੁਮੈਂਟ ਬਾਕਸ ‘ਚ ਰਾਕੇਸ਼ ਦੀ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਕੇਸ਼ ਰੋਸ਼ਨ ਇਨ੍ਹਾਂ ਦਿਨੀਂ ਆਪਣੀ ਫ੍ਰੈਂਚਾਈਜ਼ੀ ਫ਼ਿਲਮ ‘ਕ੍ਰਿਸ਼’ ਦੇ ਚੌਥੇ ਪਾਰਟ ਦੀ ਤਿਆਰੀਆਂ ‘ਚ ਬਿਜ਼ੀ ਹਨ। ਜਿਸ ‘ਚ ਇੱਕ ਵਾਰ ਫੇਰ ਰਿਤੀਕ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਖ਼ਬਰਾਂ ਨੇ ਇਸ ਪਾਰਟ ‘ਚ ਰਿਤੀਕ ਸੁਪਰਹੀਰੋ ਦੇ ਨਾਲ ਵਿਲਨ ਦਾ ਰੋਲ ਵੀ ਕਰਨਗੇ।। ‘ਕ੍ਰਿਸ਼-4’ 2020 ‘ਚ ਰਿਲੀਜ਼ ਹੋਣੀ ਹੈ।

Source:AbpSanjha