ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ

Raj-Kapoor's-eldest-son-Randhir-Kapoor-has-also-become-corona-positive

ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਇਸ ਸਮੇਂ ਮੁੰਬਈ ਦੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੁੱਧਵਾਰ ਦੀ ਸ਼ਾਮ ਸਿਹਤ ਠੀਕ ਨਾ ਹੋਣ ਕਾਰਨ ਰਣਧੀਰ ਕਪੂਰ ਨੂੰ ਮੁੰਬਈ ਦੇ ਅੰਧੇਰੀ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਤਮਾਮ ਟੈਸਟ ਕੀਤੇ ਗਏ ਤੇ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ।

ਰਣਧੀਰ ਕਪੂਰ ਗੰਭੀਰ ਕਿਸਮ ਦੇ ਡਾਇਬਟੀਜ਼ ਤੇ ਹੋਰ ਬਿਮਾਰੀਆਂ ਨਾਲ ਵੀ ਪੀੜਤ ਹਨ। ਅਜਿਹੇ ‘ਚ ਵੀਆਈਪੀ ਵਾਰਡ ‘ਚ ਭਰਤੀ ਰਣਧੀਰ ਦੀ ਡਾਕਟਰਾਂ ਵੱਲੋਂ ਖਾਸ ਤੌਰ ‘ਤੇ ਦੇਖਭਾਲ ਕੀਤੀ ਜਾ ਰਹੀ ਹੈ।

ਰਣਧੀਰ ਕਪੂਰ ਦੇ ਭਰਾ ਰਿਸ਼ੀ ਕਪੂਰ ਦੀ ਪਿਛਲੇ ਸਾਲ 30 ਅਪ੍ਰੈਲ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਕੈਂਸਰ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਰਾਜੀਵ ਕਪੂਰ ਨੇ ਇਸ ਸਾਲ 9 ਫਰਵਰੀ ਨੂੰ ਆਪਣੇ ਘਰ ‘ਚ ਦਿਲ ਦਾ ਦੌਰਾ ਪੈਣ ਕਾਰਨ ਆਖਰੀ ਸਾਹ ਲਏ।

ਰਣਧੀਰ ਕਪੂਰ ਨੇ 50 ਦੇ ਦਹਾਕੇ ‘ਚ ਸ੍ਰੀ 420 ਫ਼ਿਲਮ ‘ਚ ਇਕ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ਸੀ। ਅੱਗੇ ਚੱਲ ਕੇ 1971 ‘ਚ ਰਣਧੀਰ ਕਪੂਰ ਨੇ ਇਕ ਹੀਰੋ ਦੇ ਤੌਰ ‘ਤੇ ਇਕ ਫ਼ਿਲਮ ਕੱਲ ਆਜ ਔਰ ਕਲ ‘ਚ ਡੈਬਿਊ ਕੀਤਾ ਸੀ।  ਕੱਲ ਆਜ ਔਰ ਕਲ ‘ਚ ਆਪਣੇ ਪਿਤਾ ਰਾਜ ਕਪੂਰ, ਦਾਦਾ ਪ੍ਰਿਥਵੀ ਰਾਜ ਕਪੂਰ ਦੇ ਨਾਲ ਕੰਮ ਕਰਨ ਵਾਲੇ ਰਣਧੀਰ ਕਪੂਰ ਦੀ ਬਤੌਰ ਡਾਇਰੈਕਟਰ ਵੀ ਇਹ ਪਹਿਲੀ ਫ਼ਿਲਮ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ