ਪ੍ਰਿਅੰਕਾ ਅਤੇ ਨਿੱਕ ਇਟਲੀ ਵਿੱਚ ਖ਼ੂਬਸੂਰਤ ਪਲਾਂ ਦਾ ਅਨੰਦ ਮਾਣਦੇ ਹੋਏ, ਵੀਡੀਓ ਵਾਇਰਲ

Priyanka Chopra And Nick Jones

ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਜਦੋਂ ਤੋਂ ਵਿਆਹ ਦੇ ਬੰਦਨ ਵਿੱਚ ਬੱਝੇ ਹਨ, ਦੋਵਾਂ ਦਾ ਰੋਮਾਂਟਿਕ ਅੰਦਾਜ਼ ਸੁਰਖੀਆਂ ਬਟੋਰਦਾ ਰਹਿੰਦਾ ਹੈ। ਇਹ ਦੋਵੇਂ ਹਰ ਰੋਜ਼ ਨਵੀਆਂ ਤਸਵੀਰਾਂ ਅਤੇ ਵੀਡਿਓਜ਼ ਕਰਕੇ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਇਸ ਜੋੜੇ ਦਾ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਇਟਲੀ ਵਿੱਚ ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਦਾ ਅਨੰਦ ਮਾਣਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਨਿੱਕ ਜੋਨਸ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤਾ ਹੈ।

View this post on Instagram

🇮🇹 + ❤️

A post shared by Nick Jonas (@nickjonas) on

ਇਸ ਵੀਡੀਓ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਕਾਫੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਿਅੰਕਾ ਚੋਪੜਾ ਜਲਦ ਹੀ ‘ਦਿ ਸਕਾਈ ਇਜ ਪਿੰਕ ‘ ਫਿਲਮ ਨਾਲ ਸਿਨੇਮਾਘਰਾਂ ਵਿੱਚ ਧਮਾਲ ਮਚਾਉਣ ਵਾਲੀ ਹੈ। ਇਸ ਫਿਲਮ ਵਿੱਚ ਪ੍ਰਿਅੰਕਾ ਚੋਪੜਾ ਨਾਲ ਫ਼ਰਹਾਨ ਅਖ਼ਤਰ ਮੁੱਖ ਭੂਮਿਕਾ ਨਿਭਾਉਣਗੇ।